ਸਪੇਨ ਨੇ ਯੂਰੋ-2020 ਲਈ ਕੀਤਾ ਕੁਆਲੀਫਾਈ

10/16/2019 6:46:17 PM

ਪੈਰਿਸ— ਰੌਦ੍ਰਿਗੋ ਮੋਰੇਨੋ ਦੇ ਆਖਰੀ ਮਿੰਟਾਂ ਵਿਚ ਕੀਤੇ ਗਏ ਬਰਾਬਰੀ ਦੇ ਗੋਲ ਦੀ ਮਦਦ ਨਾਲ ਸਪੇਨ ਨੇ ਸਵੀਡਨ ਨਾਲ ਡਰਾਅ ਖੇਡ ਕੇ ਯੂਰੋ ਕੱਪ-202 ਫੁੱਟਬਾਲ ਲਈ ਕੁਆਲੀਫਾਈ ਕਰ ਲਿਆ ਜਦਕਿ ਆਇਰਲੈਂਡ ਨੂੰ ਸਵਿਟਜ਼ਰਲੈਂਡ ਨੇ 2-0 ਨਾਲ ਹਰਾਇਆ। ਸਪੇਨ ਅਗਲੇ ਸਾਲ ਜੂਨ ਵਿਚ ਹੋਣ ਵਾਲੀ ਯੂਰੋ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੀ 6ਵੀਂ ਟੀਮ ਬਣ ਗਈ ਹੈ। ਰੌਦ੍ਰਿਗੋ ਨੇ ਇੰਜੁਰੀ ਟਾਈਮ ਵਿਚ ਬਰਾਰਬੀ ਦਾ ਗੋਲ ਕਰ ਸਕੋਰ 1-1 ਕੀਤਾ। ਸਪੇਨ ਗਰੁੱਪ-ਐੱਫ. ਵਿਚ ਚੌਟੀ 'ਤੇ ਹੈ ਜਦਕਿ ਸਵੀਡਨ ਉਸ ਤੋਂ 5 ਅਤੇ ਰੋਮਾਨੀਆ 6 ਅੰਕ ਪਿੱਛੇ ਹੈ। ਰੋਮਾਨੀਆ ਨੇ ਨਾਰਵੇ ਨਾਲ 1-1 ਨਾਲ ਡਰਾਅ ਖੇਡਿਆ। ਗਰੁੱਪ-ਡੀ ਵਿਚ ਸਵਿਟਜ਼ਰਲੈਂਡ ਨੇ ਆਇਅਰਲੈਂਡ ਨੂੰ 2-0 ਨਾਲ ਹਰਾ ਕੇ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।  ਉਹ ਆਇਰਲੈਂਡ ਅਤੇ ਡੈਨਮਾਰਕ ਤੋਂ 1 ਅੰਕ ਪਿੱਛੇ ਹੈ ਜਦਕਿ ਉਸ ਦੇ 2 ਮੈਚ ਬਾਕੀ ਹਨ। ਆਇਰਲੈਂਡ ਨੇ ਆਪਣਾ ਆਖਰੀ ਮੈਚ 18 ਨਵੰਬਰ ਨੂੰ ਡੈਨਮਾਰਕ ਨਾਲ ਖੇਡਣਾ ਹੈ। ਹੋਰ ਮੈਚਾਂ ਵਿਚ ਬੋਸਿਨਯਾ ਹਰਜੇਗੋਵਿਨਾ ਨੂੰ ਯੂਨਾਨ ਨੇ 2-1 ਨਾਲ ਹਰਾਇਆ ਜਦਕਿ ਇਜ਼ਰਾਈਲ ਨੇ ਲਾਟਵੀਆ ਨੂੰ 3-1 ਨਾਲ ਹਰਾਇਆ।


Related News