ਸਪੇਨ ਨੇ ਅਰਜਨਟੀਨਾ ਨੂੰ ਹਰਾ ਕੇ ਬਾਸਕਟਬਾਲ ਵਿਸ਼ਵ ਕੱਪ ਜਿੱਤਿਆ

Monday, Sep 16, 2019 - 09:59 AM (IST)

ਸਪੇਨ ਨੇ ਅਰਜਨਟੀਨਾ ਨੂੰ ਹਰਾ ਕੇ ਬਾਸਕਟਬਾਲ ਵਿਸ਼ਵ ਕੱਪ ਜਿੱਤਿਆ

ਬੀਜਿੰਗ— ਸਪੇਨ ਨੇ ਐਤਵਾਰ ਨੂੰ ਇੱਥੇ ਆਸਾਨ ਫਾਈਨਲ 'ਚ ਅਰਜਨਟੀਨਾ ਨੂੰ 95-75 ਨਾਲ ਹਰਾ ਕੇ ਬਾਸਕਟਬਾਲ ਵਿਸਵ ਕੱਪ ਜਿੱਤ ਲਿਆ। ਸਪੇਨ ਦੀ ਟੀਮ ਨੇ ਪੂਰੇ ਮੈਚ ਦੇ ਦੌਰਾਨ ਬੜ੍ਹਤ ਬਣਾਈ ਰੱਖੀ ਅਤੇ ਦੂਜੀ ਵਾਰ ਕੌਮਾਂਤਰੀ ਬਾਸਕਟਬਾਲ ਦਾ ਸਭ ਤੋਂ ਵੱਡਾ ਖਿਤਾਬ ਜਿੱਤਣ 'ਚ ਸਫਲ ਰਹੀ। ਤਿੰਨ ਵਾਰ ਦੇ ਆਲ ਸਟਾਰ ਖਿਡਾਰੀ ਮਾਰਕ ਗੇਸੋਲ ਇਸ ਦੌਰਾਨ ਇਕ ਹੀ ਸਾਲ 'ਚ ਐੱਨ. ਬੀ. ਏ. ਖਿਤਾਬ ਅਤੇ ਵਿਸ਼ਵ ਕੱਪ ਜਿੱਤਣ ਵਾਲੀ ਸਿਰਫ ਇਕ ਦੂਜੇ ਖਿਡਾਰੀ ਬਣੇ। ਮਾਰਕ 2006 'ਚ ਵਿਸ਼ਵ ਖਿਤਾਬ ਜਿੱਤਣ ਵਾਲੀ ਸਪੇਨ ਦੀ ਟੀਮ ਦਾ ਵੀ ਹਿੱਸਾ ਸਨ। ਉਸ ਸਮੇਂ ਉਨ੍ਹਾਂ ਦੇ ਭਰਾ ਪਾਊ ਵੀ ਟੀਮ ਵੀ ਸ਼ਾਮਲ ਸਨ ਪਰ ਸੱਟ ਕਾਰਨ ਉਹ ਇਸ ਵਾਰ ਵਿਸ਼ਵ ਕੱਪ 'ਚ ਨਹੀਂ ਖੇਡ ਸਕੇ। ਗੇਸੋਲ ਨੇ ਟੋਰੰਟੋ ਰੈਪਟਰਸ ਦੇ ਨਾਲ ਇਸ ਸਾਲ ਐੱਨ.ਬੀ.ਏ. ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਫਾਈਨਲ 'ਚ 14 ਅੰਕ ਜੁਟਾਏ।


author

Tarsem Singh

Content Editor

Related News