ਅਭਿਆਸ ’ਤੇ ਪਰਤੇ ਦੱਖਣੀ ਅਫਰੀਕੀ ਕ੍ਰਿਕਟਰ

06/30/2020 10:17:14 PM

ਜੋਹਾਨਸਬਰਗ– ਕਵਿੰਟਨ ਡੀ ਕੌਕ ਦੀ ਅਗਵਾਈ ਵਿਚ ਦੱਖਣੀ ਅਫਰੀਕਾ ਦੇ 44 ਕ੍ਰਿਕਟਰਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਖੇਡ ਮੰਤਰਾਲਾ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਭਿਆਸ ਸ਼ੁਰੂ ਕਰ ਦਿੱਤਾ ਹੈ। ਦੱਖਣੀ ਅਫਰੀਕਾ ਵਿਚ 15 ਮਾਰਚ ਤੋਂ ਕ੍ਰਿਕਟ ਗਤੀਵਿਧੀਆਂ ਬੰਦ ਹਨ। ਉਸ ਦੌਰਾਨ ਦੱਖਣੀ ਅਫਰੀਕੀ ਟੀਮ 3 ਵਨ ਡੇ ਮੈਚਾਂ ਦੀ ਲੜੀ ਲਈ ਭਾਰਤ ਵਿਚ ਸੀ ਪਰ ਮਹਾਮਾਰੀ ਦੇ ਕਾਰਣ ਲੜੀ ਮੁਲਤਵੀ ਕਰ ਦਿੱਤੀ ਗਈ। ਪਹਿਲਾ ਮੈਚ ਮੀਂਹ ਕਾਰਣ ਨਹੀਂ ਹੋ ਸਕਿਆ ਸੀ। ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦੇ 1,38,000 ਤੋਂ ਵੱਧ ਮਾਮਲੇ ਹਨ ਤੇ 2400 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕ੍ਰਿਕਟ ਦੱਖਣੀ ਅਫਰੀਕਾ ਅਨੁਸਾਰ ਖਿਡਾਰੀ ਛੋਟੇ-ਛੋਟੇ ਗਰੁੱਪਾਂ ਵਿਚ ਅਭਿਆਸ ਕਰਨਗੇ ਤੇ ਉਨ੍ਹਾਂ ਦੇ ਕਰੀਬੀ ਫ੍ਰੈਂਚਾਇਜ਼ੀ ਟੀਮਾਂ ਦੇ ਕੋਚ ਉਨ੍ਹਾਂ ਦੇ ਨਾਲ ਹੋਣਗੇ। ਅਭਿਆਸ ਦੌਰਾਨ ਕ੍ਰਿਕਟ ਦੱਖਣੀ ਅਫਰੀਕਾ ਦੀ ਕੋਰੋਨਾ ਵਾਇਰਸ ਸੰਚਾਲਨ ਕਮੇਟੀ ਵਲੋਂ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹੋਵੇਗੀ। ਮਹਿਲਾ ਹਾਈ ਪ੍ਰਫਾਰਮੈਂਸ ਟੀਮ ਦੀ ਟ੍ਰੇਨਿੰਗ ’ਤੇ ਅਜੇ ਗੱਲ ਚੱਲ ਰਹੀ ਹੈ।
ਅਭਿਆਸ ਕਰਨ ਵਾਲੇ ਖਿਡਾਰੀ ਇਸ ਤਰ੍ਹਾਂ ਹਨ- ਕਵਿੰਟਨ ਡੀ ਕੌਕ, ਡੀਨ ਐਲਗਰ, ਲੂੰਗੀ ਇਨਗਿਡੀ, ਜੂਨੀਅਰ ਡਾਲਾ, ਥੂਨਿਸ ਡੀ ਬਰੂਨ, ਰਾਸੀ ਵਾਨ ਡੇਰ ਡੂਸੇਨ, ਸ਼ਾਨ ਵੋਨ ਬਰਗ, ਡਵੇਨ ਪ੍ਰਿਟੋਰੀਅਸ,ਹੈਨਰਿਚ ਕਲਾਸੇਨ, ਤੇਂਬਾ ਬਾਵੂਮਾ, ਰੀਜਾ ਹੈਂਡ੍ਰਿਕਸ, ਕੈਗਿਸੋ ਰਬਾਡਾ, ਤਬਰੇਜ ਸ਼ਮਸੀ, ਵਿਅਾਨ ਮੂਲਡਰ, ਬਯੋਰਨ ਫੋਰਚੂਨ, ਐਂਡਿਲੇ ਫੇਲਕਵਾਓ, ਡੇਵਿਡ ਮਿਲਰ, ਸਾਰੇਲ ਏਰਬੀ, ਖਾਯਾ ਜੋਂਡੋ, ਡੇਰਿਨ ਡੁਪਾਵਿਲੋਨ, ਕੇਸ਼ਵ ਮਹਾਰਾਜ, ਸੇਨੂਰਾਨ ਮੁਥੂਸਵਾਮੀ, ਕੀਗਨ ਪੀਟਰਸਨ, ਇਮਰਾਨ ਤਾਹਿਰ, ਲੂਥੋ ਸਿਪਾਮਲਾ, ਐਡਵਰਡ ਮੂਰੇ, ਐਨਰਿਚ ਨੋਰਟਜੇ, ਸਿਮਾਂਡਾ ਮਗਾਲਾ, ਗਲੇਂਟੋਨ ਸੂਟਰਮਨ, ਜੋਨ ਜੋਨ ਸਮਟਸ, ਰੂਡੀ ਸੇਕੰਡ, ਪਿਟੇ ਵਾਨ ਬਿਲਜੋਨ, ਰੇਨਾਰਡ ਵਾਨ ਟੋਂਡੇਰ, ਗੇਰਾਲਜ ਕੋਟਜੀ, ਪੀਟਰ ਮਾਲਾਨ, ਜੁਬੈਰ ਹਮਜਾ, ਜਾਨੇਮਨ ਮਾਲਾਨ, ਫਾਫ ਡੂ ਪਲੇਸਿਸ, ਟੋਨੀ ਡੇ ਜੋਜੀ, ਬਿਊਰਨ ਹੈਂਡ੍ਰਿਕਸ, ਨਾਂਦ੍ਰੇ ਬਰਗਰ, ਜਾਰਜ ਲਿੰਡੇ ਤੇ ਕਾਈਲ ਵੇਰੀਨੇ।


Gurdeep Singh

Content Editor

Related News