ਇਸ ਵਜ੍ਹਾ ਕਰਕੇ SA ਦੇ ਕ੍ਰਿਕਟਰ ਨੇਲ ਨੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼

07/15/2017 8:17:17 PM

ਨਵੀਂ ਦਿੱਲੀ—ਸਾਊਥ ਅਫਰੀਕੀ ਕ੍ਰਿਕਟ ਦੇ ਸਟਾਰ ਖਿਡਾਰੀ ਆਂਦਰੇ ਨੇਲ ਦਾ ਅੱਜ 41ਵਾਂ ਜਨਮਦਿਨ ਹੈ। ਨੇਲ ਭਲਾ ਹੀ ਫੀਲਡ ਦੇ ਅੰਦਰ ਹੋਵੇ ਜਾਂ ਬਾਹਰ ਹੋਵੇ ਉਹ ਕਿਸੇ ਨਾ ਕਿਸੇ ਕੰਟਰੋਵਰਸੀ ਨਾਲ ਜੁੜਿਆ ਰਹਿੰਦਾ ਹੈ। ਇਕ ਵਾਰ ਤਾਂ ਉਹ ਆਪਣੀ ਵੱਡੀ ਗਲਤੀ ਲਈ ਖੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ।
ਦਰਅਸਲ ਇਹ ਮਾਮਲਾ ਸਤੰਬਰ 2010 ਦਾ ਹੈ, ਜਦੋਂ ਆਂਦਰੇ 6 ਮਹੀਨੇ ਲਈ ਕਾਊਂਟੀ ਕ੍ਰਿਕਟ ਖੇਡਣ ਲੰਡਨ ਗਿਆ ਸੀ। ਇਸ ਦੌਰਾਨ ਉਸ ਨੇ ਜੇਲੇਨਾ ਕੁਲਟੀਆਸੋਵਾ ਨਾਂ ਦੀ ਇਕ ਲੜਕੀ ਨਾਲ ਮਿਲਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਰੋਮਾਂਸ ਕਰਦਾ ਸੀ। ਆਂਦਰੇ ਨੇ ਖੁਦ ਨੂੰ ਉਸ ਲੜਕੀ ਸਾਹਮਣੇ ਕੁਆਰਾ ਦੱਸਿਆ ਸੀ, ਜਿਵੇਂ ਹੀ ਉਸ ਦਾ ਟੂਰਨਾਮੈਂਟ ਖਤਮ ਹੋਇਆ ਤਾਂ ਉਹ ਉਸ ਸਮੇਂ ਹੀ ਵਾਪਸ ਆ ਗਿਆ। 
ਇਸ ਤੋਂ ਬਾਅਦ ਉਸ ਦੀ ਪ੍ਰੇਮਿਕਾ ਨੂੰ ਇੰਟਰਨੈੱਟ ਦੇ ਜ਼ਰੀਏ ਆਂਦਰੇ ਨੇਲ ਦੇ 6 ਸਾਲ ਤੋਂ ਵਿਆਹੁਤਾ ਹੋਣ ਦੇ ਨਾਲ ਹੀ ਉਸ ਦੀ ਪਤਨੀ ਦੇ ਗਰਭਵਤੀ ਹੋਣ ਦਾ ਵੀ ਪਤਾ ਲੱਗ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਇਕ ਅਫਰੀਕੀ ਅਖਬਾਰ ਨੂੰ ਆਪਣੇ ਨਾਲ ਹੋਏ ਧੋਖੇ ਬਾਰੇ ਸਭ ਕੁੱਝ ਦੱਸ ਦਿੱਤਾ ਸੀ। ਆਂਦਰੇ ਨੇਲ ਨੇ ਉਸ ਲੜਕੀ ਨੂੰ ਕਿਹਾ ਸੀ ਕਿ ਉਸ ਦੀ ਪੁਰਾਣੀ ਪ੍ਰੇਮਿਕਾ ਉਸ ਨੂੰ ਧੋਖਾ ਦੇ ਰਹੀ ਸੀ, ਜਿਸ ਦੇ ਚੱਲਦੇ ਉਸ ਨੇ ਉਸ ਨਾਲ ਬ੍ਰੇਕਅੱਪ ਕਰ ਲਿਆ ਹੈ। ਉਥੇ ਜਦੋਂ ਇਕ ਅਖਬਾਰ ਨੇ ਨੇਲ ਤੋਂ ਸੱਚਾਈ ਜਾਨਣ ਲਈ ਉਸ ਨੂੰ ਫੋਨ ਕੀਤਾ ਤਾਂ ਪਹਿਲਾ ਤਾਂ ਨੇਲ ਨੇ ਅਜਿਹੀ ਕਿਸੇ ਵੀ ਗੱਲ ਤੋਂ ਸਾਫ ਮਨਾ ਕਰ ਦਿੱਤਾ ਪਰ ਜਦੋਂ ਉਸ ਨੂੰ ਦੱਸਿਆ ਗਿਆ ਕਿ ਮਿਸ ਕੁਲਟੀਆਸੋਵਾ ਨੇ ਉਸ ਨਾਲ ਬਿਤਾਏ ਸਮੇਂ ਦੀਆਂ ਤਸਵੀਰਾਂ ਤੋਂ ਇਲਾਵਾ ਟੈਕਸ ਅਤੇ ਵਾਇਸ ਮੈਸੇਜਸ ਵੀ ਦੇ ਦਿੱਤੇ ਹਨ ਤਾਂ ਨੇਲ ਨੇ ਫਿਰ ਝੂਠ ਬੋਲ ਕੇ ਸੰਬੰਧ ਬਣਾਉਣ ਦੀ ਗੱਲ ਮੰਨ ਲਈ।
ਸੰਬੰਧਾਂ ਦੇ ਖੁਲ੍ਹਾਸੇ ਤੋਂ ਬਾਅਦ ਨੇਲ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਇਸ ਤਰ੍ਹਾਂ ਨੇਲ ਦੇ ਖੁਲ੍ਹਾਸੇ ਤੋਂ ਬਾਅਦ ਨੇਲ ਨੂੰ ਸ਼ਰਮਿੰਦਗੀ ਝੇਲਣੀ ਪਈ, ਜਦੋਂ 3 ਮਹਿਲਾਵਾਂ ਨੇ ਕਿਹਾ ਕਿ ਉਹ ਨੇਲ ਦੇ ਨਾਲ ਸੰਬੰਧ ਬਣਾ ਚੁੱਕੀਆਂ ਹਨ। ਇਨ੍ਹਾਂ 'ਚ ਇਕ ਤਾਂ ਪ੍ਰੋਸੀਟਿਊਟ ਸੀ। ਇਸ ਖੁਲ੍ਹਾਸੇ ਤੋਂ ਬਾਅਦ ਬਦਨਾਮੀ ਦੀ ਵਜ੍ਹਾ ਤੋਂ ਆਂਦਰੇ ਨੇਲ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਹਾਲਾਂਕਿ ਉਹ ਬੱਚ ਗਿਆ ਸੀ। ਇਸ ਗੱਲ ਨੂੰ ਉਸ ਦੀ ਪਤਨੀ ਡੀਨ ਵੀਟਜ ਨੇ ਵੀ ਕਨਫਰਮ ਕੀਤਾ ਸੀ, ਜੋ ਉਸ ਸਮੇਂ ਘਰ 'ਚ ਹੀ ਸੀ।

 


Related News