ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ ''ਚ ਜਿੱਤ ਦੀ ਲਗਾਈ ਹੈਟ੍ਰਿਕ
Monday, Mar 14, 2022 - 07:58 PM (IST)
ਮਾਊਂਟ ਮੋਨਗਾਨੁਈ- ਦੱਖਣੀ ਅਫਰੀਕਾ ਨੇ ਖਿਡਾਰੀਆਂ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਬਦੌਲਤ ਚੈਂਪੀਅਨ ਇੰਗਲੈਂਡ ਨੂੰ 3 ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਜੇਤੂ ਲੈਅ ਜਾਰੀ ਰੱਖੀ ਅਤੇ ਜਿੱਤ ਦੀ ਹੈਟ੍ਰਿਕ ਲਗਾਈ। ਦੱਖਣੀ ਅਫਰੀਕਾ ਨੇ ਪਹਿਲਾਂ ਮਰਿਜਾਨੇ ਕਾਪ (45 ਦੌੜਾਂ ਦੇ ਕੇ 5 ਵਿਕਟਾਂ) ਦੇ ਸੱਭ ਤੋਂ ਬਿਹਤਰ ਵਨ ਡੇ ਗੇਂਦਬਾਜ਼ੀ ਪ੍ਰਦਰਸ਼ਨ ਨਾਲ 4 ਵਾਰ ਦੀ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ 'ਤੇ 235 ਦੌੜਾਂ ਹੀ ਬਣਾਉਣ ਦਿੱਤੀਆਂ। ਫਿਰ ਇਸ ਤੋਂ ਬਾਅਦ ਲੌਰਾ ਵੋਲਵਾਰਟ (101 ਗੇਂਦ ਵਿਚ 77 ਦੌੜਾਂ) ਦੀ ਮਦਦ ਨਾਲ ਆਖਿਰ ਵਿਚ ਮਿਲੀ ਚੁਣੌਤੀ ਤੋਂ ਉੱਭਰ ਦੇ ਹੋਏ ਇਹ ਟੀਚਾ 4 ਗੇਂਦ ਰਹਿੰਦੇ ਹਾਸਲ ਕਰ ਲਿਆ। ਦੱਖਣੀ ਅਫਰੀਕੀ ਕਪਤਾਨ ਸੁਨੇ ਲੁਸ (36), ਕਾਪ (32) ਅਤੇ ਤਾਜਮੀਨ ਬ੍ਰਿਟਸ (23) ਨੇ ਵੀ ਬੱਲੇ ਨਾਲ ਲਾਭਦਾਇਕ ਯੋਗਦਾਨ ਦਿੱਤਾ।
ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਾਪ ਨੇ ਬੱਲੇ ਨਾਲ ਵੀ ਕਮਾਲ ਕਰ ਦਿੱਤਾ ਅਤੇ ਟੀਮ ਨੂੰ ਟੀਚੇ ਦੇ ਕਰੀਬ ਪਹੁੰਚਾਇਆ। ਉਨ੍ਹਾਂ ਨੇ 42 ਗੇਂਦ ਦੀ ਪਾਰੀ ਵਿਚ 3 ਚੌਕੇ ਅਤੇ 1 ਛੱਕਾ ਜਮਾਇਆ। ਟੀਮ ਟੀਚੇ ਤੋਂ ਸਿਰਫ 10 ਦੌੜਾਂ ਦੂਰ ਸੀ, ਉਦੋਂ ਆਨਿਆ ਸ਼ਰਬਸੋਲ (34 ਦੌੜਾਂ ਦੇ ਕੇ 2 ਵਿਕਟਾਂ) ਦੀ ਗੇਂਦ 'ਤੇ ਕਾਪ ਐੱਲ. ਪੀ. ਡਬਲਯੂ. ਆਊਟ ਹੋ ਗਏ। ਇਸ ਵਿਕਟ ਦੇ ਡਿੱਗਣ ਨਾਲ ਇੰਗਲੈਂਡ ਨੂੰ ਥੋੜ੍ਹੀ ਉਮੀਦ ਬੱਝੀ ਪਰ ਤ੍ਰਿਸ਼ਾ ਚੇੱਟੀ (ਅਜੇਤੂ 12 ਦੌੜਾਂ) ਅਤੇ ਸ਼ਬਨੀਮ ਇਸਮਾਇਲ (ਅਜੇਤੂ 5 ਦੌੜਾਂ) ਨੇ ਦੱਖਣ ਅਫਰੀਕਾ ਨੂੰ ਟੀਚੇ ਤੱਕ ਪਹੁੰਚਾਇਆ। ਇਸ ਜਿੱਤ ਨਾਲ ਦੱਖਣੀ ਅਫਰੀਕਾ 8 ਟੀਮ ਦੀ ਤਾਲਿਕਾ ਵਿਚ 6 ਅੰਕ ਨਾਲ ਭਾਰਤ ਤੋਂ ਅੱਗੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।