SA v IND 3rd Test : ਪਹਿਲੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 17/1

Tuesday, Jan 11, 2022 - 09:35 PM (IST)

SA v IND 3rd Test : ਪਹਿਲੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 17/1

ਕੇਪਟਾਊਨ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਮੰਗਲਵਾਰ ਤੋਂ ਤੀਜਾ ਤੇ ਆਖਰੀ ਟੈਸਟ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 223 ਦੌੜਾਂ 'ਤੇ ਢੇਰ ਹੋ ਗਈ। ਇਸ ਦੌਰਾਨ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ,ਪਹਿਲੀ ਪਾਰੀ ਵਿਚ ਇਕ ਵਿਕਟ ਦੇ ਨੁਕਸਾਨ 'ਤੇ ਦੱਖਣੀ ਅਫਰੀਕਾ ਨੇ 17 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਜਸਪ੍ਰੀਤ ਬੁਮਰਾਹ ਨੇ ਹਾਸਲ ਕੀਤੀ, ਜੋ ਕਪਤਾਨ ਡੀਨ ਐਲਗਰ (3 ਦੌੜਾਂ) ਦਾ ਵਿਕਟ ਹਾਸਲ ਕੀਤਾ। ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਐਡਨ ਮਾਰਕ੍ਰਮ 8 ਦੌੜਾਂ ਤੇ ਨਾਈਟ ਵਾਚਮੈਨ ਕੇਸ਼ਵ ਮਹਾਰਾਜ 6 ਦੌੜਾਂ ਬਣਾ ਕੇ ਖੇਡ ਰਹੇ ਹਨ। 

ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

PunjabKesari


ਭਾਰਤੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਵਿਰਾਟ ਕੋਹਲੀ ਨੇ 201 ਗੇਂਦਾਂ ਵਿਚ 12 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 79 ਦੌੜਾਂ ਦੀ ਪਾਰੀ ਖੇਡੀ ਤੇ ਚੇਤੇਸ਼ਵਰ ਪੁਜਾਰਾ ਨੇ 77 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 43 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਟੀਮ ਵਲੋਂ ਕੈਗਿਸੋ ਰਬਾਡਾ ਨੇ 4 ਵਿਕਟਾਂ ਹਾਸਲ ਕੀਤੀਆਂ ਤੇ ਮਾਰਕੋ ਜੇਨਸੇਨ ਨੇ 3 ਵਿਕਟਾਂ ਹਾਸਲ ਕੀਤੀਆਂ।

PunjabKesari

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

PunjabKesari

ਪਲੇਇੰਗ ਇਲੈਵਨ- 
ਦੱਖਣੀ ਅਫ਼ਰੀਕਾ- ਡੀਨ ਐਲਗਰ (ਕਪਤਾਨ), ਏਡੇਨ ਮਾਰਕਰਮ, ਕੀਗਨ ਪੀਟਰਸਨ, ਰਾਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ, ਕਾਇਲ ਵੇਰੇਨ (ਵਿਕਟਕੀਪਰ), ਮਾਰਕੋ ਜੇਨਸੇਨ, ਕੈਗਿਸੋ ਰਬਾਡਾ, ਕੇਸ਼ਵ ਮਹਾਰਾਜ, ਡੁਆਨੇ ਓਲੀਵੀਅਰ, ਲੁੰਗੀ ਨਗੀਡੀ।

ਭਾਰਤ- ਕੇ.ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕੇਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News