ਦੱਖਣੀ ਅਫਰੀਕਾ ਦੇ ਏਡਨ ਮਾਰਕਰਾਮ ਨੇ ਅੰਤਰਰਾਸ਼ਟਰੀ ਕ੍ਰਿਕਟ ''ਚ ਪੂਰੀਆਂ ਕੀਤੀਆਂ 5,000 ਦੌੜਾਂ

Monday, Sep 18, 2023 - 01:07 PM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਡਨ ਮਾਰਕਰਾਮ ਨੇ 5000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰ ਲਈਆਂ ਹਨ। 28 ਸਾਲਾ ਬੱਲੇਬਾਜ਼ ਨੇ ਜੋਹਾਨਸਬਰਗ 'ਚ ਚਾਰ ਮੈਚਾਂ ਦੀ ਲੜੀ 'ਚ ਆਸਟ੍ਰੇਲੀਆ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ। ਮਾਰਕਰਾਮ ਮੈਚ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ 87 ਗੇਂਦਾਂ 'ਚ 93 ਦੌੜਾਂ ਬਣਾਈਆਂ ਜਿਸ 'ਚ 9 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਉਨ੍ਹਾਂ ਦੀਆਂ ਦੌੜਾਂ 106 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਆਈਆਂ।

ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
2017 'ਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕਰਨ ਤੋਂ ਬਾਅਦ ਮਾਰਕਰਾਮ ਨੇ ਪ੍ਰੋਟੀਜ਼ ਲਈ 35 ਟੈਸਟ ਖੇਡੇ ਹਨ। ਉਨ੍ਹਾਂ ਨੇ ਸਭ ਤੋਂ ਲੰਬੇ ਫਾਰਮੈਟ 'ਚ 36.26 ਦੀ ਔਸਤ ਨਾਲ 2,285 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 64 ਪਾਰੀਆਂ 'ਚ 6 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹਨ, ਜਿਸ 'ਚ ਉਨ੍ਹਾਂ ਦਾ ਸਰਵੋਤਮ ਸਕੋਰ 152 ਹੈ। ਮਾਰਕਰਾਮ ਨੇ 55 ਵਨਡੇ ਮੈਚ ਵੀ ਖੇਡੇ ਹਨ, ਜਿਸ 'ਚ 35.42 ਦੀ ਔਸਤ ਅਤੇ 96 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 1,665 ਦੌੜਾਂ ਬਣਾਈਆਂ ਹਨ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 52 ਪਾਰੀਆਂ 'ਚ ਦੋ ਸੈਂਕੜੇ ਅਤੇ ਸੱਤ ਅਰਧ-ਸੈਂਕੜੇ ਲਗਾਏ ਹਨ, ਜਿਸ ਦਾ ਸਰਵੋਤਮ ਸਕੋਰ 175 ਹੈ।
ਮਾਰਕਰਮ ਨੇ 37 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 39.37 ਦੀ ਔਸਤ ਅਤੇ 149.50 ਦੀ ਸਟ੍ਰਾਈਕ ਰੇਟ ਨਾਲ 1,063 ਦੌੜਾਂ ਬਣਾਈਆਂ ਹਨ। 33 ਪਾਰੀਆਂ 'ਚ ਉਨ੍ਹਾਂ ਨੇ 70 ਦੇ ਸਰਵੋਤਮ ਸਕੋਰ ਦੇ ਨਾਲ 9 ਅਰਧ ਸੈਂਕੜੇ ਲਗਾਏ ਹਨ। ਕੁਲ ਮਿਲਾ ਕੇ ਬੱਲੇਬਾਜ਼ ਨੇ 127 ਅੰਤਰਰਾਸ਼ਟਰੀ ਮੈਚਾਂ 'ਚ 36.59 ਦੀ ਔਸਤ ਅਤੇ 79 ਤੋਂ ਉੱਪਰ ਸਟ੍ਰਾਈਕ ਰੇਟ ਨਾਲ 5,013 ਦੌੜਾਂ ਬਣਾਈਆਂ ਹਨ। 149 ਪਾਰੀਆਂ 'ਚ ਉਨ੍ਹਾਂ ਨੇ ਅੱਠ ਸੈਂਕੜੇ ਅਤੇ 26 ਅਰਧ ਸੈਂਕੜੇ ਬਣਾਏ, ਜਿਸ 'ਚ 175 ਉਨ੍ਹਾਂ ਦਾ ਸਰਵੋਤਮ ਵਿਅਕਤੀਗਤ ਸਕੋਰ ਹੈ।

ਇਹ ਵੀ ਪੜ੍ਹੋ-  ਨੇਹਾ ਤ੍ਰਿਪਾਠੀ ਨੇ ਜਿੱਤਿਆ ਹੀਰੋ WPGT ਦਾ 12ਵਾਂ ਪੜਾਅ
ਮਾਰਕਰਾਮ ਨੇ ਇਸ ਸਾਲ ਸਾਰੇ ਫਾਰਮੈਟਾਂ 'ਚ ਸ਼ਾਨਦਾਰ ਨਿਰੰਤਰਤਾ ਦਿਖਾਈ ਹੈ। 19 ਅੰਤਰਰਾਸ਼ਟਰੀ ਮੈਚਾਂ ਅਤੇ 21 ਪਾਰੀਆਂ 'ਚ ਉਨ੍ਹਾਂ ਨੇ 61.00 ਦੀ ਔਸਤ ਅਤੇ 101 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 1,037 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਸਾਲ 175 ਦੇ ਸਰਵੋਤਮ ਸਕੋਰ ਨਾਲ ਤਿੰਨ ਸੈਂਕੜੇ ਅਤੇ ਤਿੰਨ ਅਰਧ ਸੈਂਕੜੇ ਲਗਾਏ ਹਨ। ਅਕਤੂਬਰ ਤੋਂ ਭਾਰਤ 'ਚ ਹੋਣ ਵਾਲੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੀ ਵਨਡੇ ਫਾਰਮ ਖ਼ਾਸ ਤੌਰ 'ਤੇ ਉਤਸ਼ਾਹਜਨਕ ਹੈ। 11 ਵਨਡੇ ਮੈਚਾਂ 'ਚ ਉਨ੍ਹਾਂ ਨੇ 64.11 ਦੀ ਔਸਤ ਅਤੇ 119.70 ਦੀ ਐੱਸ.ਆਰ. ਨਾਲ 577 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 11 ਪਾਰੀਆਂ 'ਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਹਨ, ਜਿਸ 'ਚ 175 ਉਨ੍ਹਾਂ ਦਾ ਸਰਵੋਤਮ ਸਕੋਰ ਹੈ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News