ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼
Tuesday, Jun 22, 2021 - 08:29 PM (IST)
ਗ੍ਰੋਂਸ ਆਈਲੇਟ- ਕੇਸ਼ਵ ਮਹਾਰਾਜ ਦੀ ਹੈਟ੍ਰਿਕ ਸਮੇਤ 5 ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਦੂਜੇ ਟੈਸਟ ਵਿਚ ਵੈਸਟਇੰਡੀਜ਼ ਨੂੰ 158 ਦੌੜਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਮਹਾਰਾਜ ਦੱਖਣੀ ਅਫਰੀਕਾ ਦੇ ਦੂਜੇ ਅਤੇ 60 ਸਾਲਾ ਤੋਂ ਜ਼ਿਆਦਾ ਸਮੇਂ ਵਿਚ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਚੌਥੇ ਦਿਨ ਲੰਚ ਤੋਂ ਪਹਿਲਾਂ ਕੀਰਾਨ ਪਾਵੇਲ, ਜੈਸਨ ਹੋਲਡਰ ਅਤੇ ਜੋਸ਼ੁਆ ਡਾ ਸਿਲਵਾ ਨੂੰ ਲਗਾਤਾਰ ਤਿੰਨ ਗੇਂਦਾਂ 'ਤੇ ਆਊਟ ਕੀਤਾ।
ਇਹ ਖ਼ਬਰ ਪੜ੍ਹੋ- ਰਾਸ ਟੇਲਰ ਨੇ ਬਣਾਇਆ WTC ਫਾਈਨਲ 'ਚ ਵੱਡਾ ਰਿਕਾਰਡ
ਇਸ ਤੋਂ ਪਹਿਲਾਂ 1960 'ਚ ਲਾਰਡਸ 'ਤੇ ਦੱਖਣੀ ਅਫਰੀਕਾ ਦੇ ਗ੍ਰਿਫਿਨ ਨੇ ਟੈਸਟ ਵਿਚ ਹੈਟ੍ਰਿਕ ਬਣਾਈ ਸੀ। ਇਸ ਨਾਲ ਪਹਿਲੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੇ ਚੋਟੀ ਕ੍ਰਮ ਦੀਆਂ ਤਿੰਨ ਵਿਕਟਾਂ ਹਾਸਲ ਕਰ ਵੈਸਟਇੰਡੀਜ਼ 'ਤੇ ਦਬਾਅ ਬਣਾਇਆ ਸੀ। ਮਹਾਰਾਜ ਨੇ ਉਸਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਕਰ ਕੈਰੇਬੀਆਈ ਟੀਮ ਨੂੰ ਚਾਹ ਤੋਂ ਪਹਿਲਾਂ 165 ਦੌੜਾਂ 'ਤੇ ਢੇਰ ਕਰ ਦਿੱਤਾ। ਦੱਖਣੀ ਅਫਰੀਕਾ ਨੇ ਉਸਦੇ ਸਾਹਮਣੇ 324 ਦੌੜਾਂ ਦਾ ਟੀਚਾ ਰੱਖਿਆ ਸੀ।
ਰੋਸਟਨ ਚੇਸ ਪੈਰ ਦੀ ਸੱਟ ਕਾਰਨ ਬੱਲੇਬਾਜ਼ੀ ਨਹੀਂ ਕਰ ਸਕੇ ਸਨ। ਵੈਸਟਇੰਡੀਜ਼ ਦੇ ਬਿਨਾਂ ਨੁਕਾਸਾਨ ਦੇ 15 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਰਬਾਡਾ ਨੇ ਕ੍ਰੇਗ ਬ੍ਰੇਥਵੇਟ (6) ਸ਼ਾਈ ਹੋਪ (2) ਨੂੰ ਜਲਦ ਪਵੇਲੀਅਨ ਭੇਜ ਕੇ ਦਬਾਅ ਬਣਾ ਦਿੱਤਾ। ਦੱਖਣੀ ਅਫਰੀਕਾ ਨੇ ਮਾਰਚ 2017 ਤੋਂ ਬਾਅਦ ਵਿਦੇਸ਼ ਵਿਚ ਪਹਿਲੀ ਸੀਰੀਜ਼ ਜਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।