ਸਟੇਨ ਨੇ ਦੱ. ਅਫਰੀਕਾ ਦਾ ਪਲੜਾ ਭਾਰੀ ਕੀਤਾ
Friday, Feb 15, 2019 - 04:16 AM (IST)

ਡਰਬਨ— ਤੇਜ਼ ਗੇਂਦਬਾਜ਼ ਡੇਲ ਸਟੇਨ ਦੀਆਂ 4 ਵਿਕਟਾਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿਚ 44 ਦੌੜਾਂ ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਦੂਜੀ ਪਾਰੀ ਵਿਚ 4 ਵਿਕਟਾਂ 'ਤੇ 126 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਦੀ ਕੁਲ ਬੜ੍ਹਤ 170 ਦੌੜਾਂ ਦੀ ਹੋ ਗਈ ਹੈ। ਦਿਨ ਦੀ ਖੇਡ ਖਤਮ ਹੋਣ ਤਕ ਕਪਤਾਨ ਫਾਫ ਡੂ ਪਲੇਸਿਸ 25 ਜਦਕਿ ਕਵਿੰਟਨ ਡੀ ਕੌਕ 15 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ 191 ਦੌੜਾਂ 'ਤੇ ਢੇਰ ਹੋ ਗਈ ਸੀ।