ਕੋਠਾਰੀ ਤੇ ਪਾਰਿਖ ਸੀ. ਸੀ. ਆਈ. ਬਿਲੀਅਰਡਸ ਕਲਾਸਿਕ ਦੇ ਫਾਈਨਲ ''ਚ

Sunday, Aug 19, 2018 - 12:12 PM (IST)

ਕੋਠਾਰੀ ਤੇ ਪਾਰਿਖ ਸੀ. ਸੀ. ਆਈ. ਬਿਲੀਅਰਡਸ ਕਲਾਸਿਕ ਦੇ ਫਾਈਨਲ ''ਚ

ਮੁੰਬਈ— ਓ. ਐੱਨ. ਜੀ. ਸੀ. ਦੇ ਸੌਰਭ ਕੋਠਾਰੀ ਤੇ ਰੇਲਵੇ ਦੇ ਸਿਧਾਰਥ ਪਾਰਿਖ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3.8 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਸੀ. ਸੀ. ਆਈ. ਬਿਲੀਅਰਡਸ ਕਲਾਸਿਕ 2018 ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ।  

ਟੂਰਨਾਮੈਂਟ ਦਾ ਆਯੋਜਨ ਕ੍ਰਿਕਟ ਕਲੱਬ ਆਫ ਇੰਡੀਆ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਸਾਬਕਾ ਏਸ਼ੀਆਈ ਬਿਲੀਅਰਡਸ ਚੈਂਪੀਅਨ ਕੋਠਾਰੀ ਨੇ ਪੇਸ਼ੇਵਰ ਤੇ ਹਮਵਤਨ ਆਲੋਕ ਕੁਮਾਰ ਨੂੰ 652-231 ਨਾਲ ਹਰਾਇਆ। ਉਥੇ ਹੀ ਪਾਰਿਖ ਨੇ ਰੇਲਵੇ ਦੇ ਨਾਲ ਅਸ਼ੋਕ ਸ਼ਾਂਡਿਲਯ ਨੂੰ 991-424 ਨਾਲ ਹਰਾਇਆ। ਇਸ ਤੋਂ ਪਹਿਲਾਂ ਆਈ. ਓ. ਸੀ. ਦੇ ਧਵਜ ਹਾਰਿਆ ਨੂੰ ਕੁਆਰਟਰ ਫਾਈਨਲ ਦੇ ਮੁਕਾਬਲੇ ਵਿਚ ਆਲੋਕ ਕੁਮਾਰ ਤੋਂ ਹਾਰ ਮਿਲੀ ਸੀ।


Related News