ਸੌਰਵ ਗਾਂਗੁਲੀ ਕੋਰੋਨਾ ਦੇ ਇਸ ਵੇਰੀਐਂਟ ਤੋਂ ਸਨ ਇਨਫੈਕਟਿਡ, ਹਸਪਤਾਲ ਨੇ ਕੀਤਾ ਖੁਲਾਸਾ

Sunday, Jan 02, 2022 - 10:50 AM (IST)

ਕੋਲਕਾਤਾ- ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਪ੍ਰਧਾਨ ਸੌਰਵ ਗਾਂਗੁਲੀ ਦੀ ਜਾਂਚ 'ਚ ਕੋਵਿਡ-19 ਦੇ ਡੈਲਟਾ ਪਲੱਸ ਵੇਰੀਐਂਟ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਗੰਭੀਰ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਚਾਰ ਦਿਨਾਂ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਕਾਂਤਵਾਸ 'ਤੇ ਰਹਿ ਕੇ ਇਸ ਤੋਂ ਉੱਭਰ ਸਕਦੇ ਹਨ।

ਇਹ ਵੀ ਪੜ੍ਹੋ : ਸਾਬਕਾ ਕੋਚ ਸ਼ਾਸਤਰੀ ਦਾ ਵੱਡਾ ਬਿਆਨ, ਪਾਕਿ ਖ਼ਿਲਾਫ਼ T-20 WC 'ਚ ਡਰਪੋਕ ਵਾਂਗ ਖੇਡੀ ਭਾਰਤੀ ਟੀਮ

ਅਧਿਕਾਰੀ ਨੇ ਕਿਹਾ ਕਿ ਗਾਂਗੁਲੀ ਦੇ ਨਮੂਨਿਆਂ ਦੀ ਜਾਂਚ ਰਿਪੋਰਟ 'ਚ ਡੈਲਟਾ ਪਲੱਸ ਵੇਰੀਐਂਟ ਪਾਜ਼ੇਟਿਵ ਮਿਲਿਆ ਹੈ। ਅਸੀਂ ਇਸ ਦਾ ਇਲਾਜ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗਾਂਗੁਲੀ ਦੀ ਓਮੀਕਰੋਨ ਵੇਰੀਐਂਟ ਦੀ ਜਾਂਚ 'ਚ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਹ ਅਗਲੇ ਇਕ ਪੰਦਰਵਾੜੇ ਦੇ ਲਈ ਡਾਕਟਰਾਂ ਦੀ ਦੇਖਰੇਖ 'ਚ ਘਰ 'ਚ ਇਕਾਂਤਵਾਸ 'ਚ ਰਹਿਣਗੇ। ਕੋਵਿਡ-19 ਲਈ ਆਰ. ਟੀ.- ਪੀ. ਸੀ. ਆਰ. ਟੈਸਟ ਪਾਜ਼ੇਟਿਵ ਆਉਣ ਦੇ ਬਾਅਦ 49 ਸਾਲਾ ਗਾਂਗੁਲੀ ਨੂੰ ਸਾਵਧਾਨੀ ਦੇ ਤੌਰ 'ਤੇ ਸੋਮਵਾਰ ਨੂੰ ਵੁੱਡਲੈਂਡਸ ਮਲਟੀਸਪੈਸ਼ਲਿਟੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ।

ਇਹ ਵੀ ਪੜ੍ਹੋ : ਰੁਤੂਰਾਜ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਮੁਰੀਦ ਹੋਏ ਮੁੱਖ ਚੋਣਕਰਤਾ ਚੇਤਨ ਸ਼ਰਮਾ, ਦਿੱਤਾ ਇਹ ਵੱਡਾ ਬਿਆਨ

PunjabKesari

ਹਸਪਤਾਲ 'ਚ ਉਨ੍ਹਾਂ ਨੂੰ 'ਮੋਨੋਕਲੋਨਲ ਐਂਟੀਬਾਡੀ ਕਾਕਟੇਲ ਥੈਪੇਰੀ' ਦਿੱਤੀ ਗਈ ਸੀ। ਗਾਂਗੁਲੀ ਨੂੰ ਇਸ ਸਾਲ ਦੇ ਸ਼ੁਰੂ 'ਚ ਦੋ ਵਾਰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਦਿਲ ਸਬੰਧੀ ਕੁਝ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਐਮਰਜੈਂਸੀ ਐਂਜੀਓਪਲਾਸਟੀ ਕੀਤੀ ਗਈ ਸੀ। ਉਨ੍ਹਾਂ ਦੇ ਵੱਡੇ ਭਰਾ ਸਨੇਹਾਸ਼ੀਸ਼ ਗਾਂਗੁਲੀ ਵੀ ਪਿਛਲੇ ਸਾਲ ਦੇ ਸ਼ੁਰੂ 'ਚ ਕੋਵਿਡ-19 ਪਾਜ਼ੇਟਿਵ ਹੋ ਗਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News