ਰਾਜਨੀਤੀ ’ਚ ਆਉਣ ਦੀਆਂ ਅਟਕਲਾਂ ’ਤੇ ਗਾਂਗੁਲੀ ਨੇ ਤੋੜੀ ਚੁੱਪੀ, ਕਿਹਾ- ਦੇਖਦੇ ਹਾਂ ਕਿਹੋ-ਜਿਹਾ ਮੌਕਾ ਆਉਂਦਾ ਹੈ

Tuesday, Mar 09, 2021 - 11:35 AM (IST)

ਰਾਜਨੀਤੀ ’ਚ ਆਉਣ ਦੀਆਂ ਅਟਕਲਾਂ ’ਤੇ ਗਾਂਗੁਲੀ ਨੇ ਤੋੜੀ ਚੁੱਪੀ, ਕਿਹਾ- ਦੇਖਦੇ ਹਾਂ ਕਿਹੋ-ਜਿਹਾ ਮੌਕਾ ਆਉਂਦਾ ਹੈ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ ਵਿਚ ਉਤਰਨ ਨੂੰ ਲੈ ਕੇ ਵੱਧਦੀਆਂ ਅਟਕਲਾਂ ਵਿਚਾਲੇ ਘੁੰਮਾ ਫਿਰਾ ਕੇ ਕਿਹਾ ਕਿ ਦੇਖਦੇ ਹਾਂ, ਕਿਹੋ ਜਿਹੇ ਮੌਕੇ ਮਿਲਦੇ ਹਨ ਅਤੇ ਕੀ ਹੁੰਦਾ ਹੈ।

ਗਾਂਗੁਲੀ ਐਂਜਿਓਪਲਾਸਟੀ ਕਰਾਉਣ ਦੇ ਬਾਅਦ ਕੋਲਕਾਤਾ ਵਿਚ ਆਪਣੇ ਨਿਵਾਸ ’ਤੇ ਆਰਾਮ ਕਰ ਰਹੇ ਹਨ। ਉਹ ਜਾਣਦੇ ਹਨ ਕਿ 27 ਮਾਰਚ ਤੋਂ 29 ਅਪ੍ਰੈਲ ਤੱਕ ਹੋਣ ਵਾਲੀਆਂ 8 ਪੜਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਰਾਜਨੀਤੀ ਵਿਚ ਵਿਸ਼ੇਸ਼ ਕਰਕੇ ਭਾਜਪਾ ਨਾਲ ਜੁੜਨ ਦੀਆਂ ਅਟਕਲਾਂ ਚੱਲ ਰਹੀਆਂ ਹਨ। ਗਾਂਗੁਲੀ ਤੋਂ ਜਦੋਂ ਪੁੱਛਿਆ ਗਿਆ ਕਿ ਕ੍ਰਿਕਟ ਪ੍ਰਸ਼ਾਸਨ ਦੇ ਬਾਅਦ ਅੱਗੇ ਦੀ ਕੀ ਯੋਜਨਾ ਹੈ? ਤਾਂ ਉਨ੍ਹਾਂ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, ‘ਦੇਖਦੇ ਹਾਂ ਅੱਗੇ ਕੀ ਹੁੰਦਾ ਹੈ, ਕਿਹੋ ਜਿਹਾ ਮੌਕਾ ਆਉਂਦਾ ਹੈ, ਅਸੀਂ ਇਸੇ ਨਾਲ ਫੈਸਲਾ ਕਰਾਂਗੇ।’

ਇਹ ਵੀ ਪੜ੍ਹੋ: ਧਵਨ-ਰਾਹੁਲ, ਚਾਹਰ-ਭੁਵਨੇਸ਼ਵਰ ਤੇ ਸ਼੍ਰੇਅਸ-ਸੂਰਯ ’ਚੋਂ ਟੀ-20 ਚੋਣ ਲਈ ਫਸੇਗਾ ਪੇਚ!

ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਕਾਫ਼ੀ ਹੈਰਾਨੀ ਭਰੇ ਉਤਾਰ-ਚੜਾਅ ਨਾਲ ਭਰੀ ਰਹੀ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਲਈ ਅੱਗੇ ਕੀ ਹੋਵੇਗਾ। ਉਨ੍ਹਾਂ ਕਿਹਾ, ‘ਜਦੋਂ ਮੈਂ ਭਾਰਤੀ ਕਪਤਾਨ ਬਣਿਆ ਸੀ, ਤਾਂ ਮੈਨੂੰ ਇਸ ਦੀ ਉਮੀਦ ਨਹੀਂ ਸੀ, ਕਿਉਂਕਿ ਉਦੋਂ ਸਚਿਨ ਤੇਂਦੁਲਕਰ ਕਪਤਾਨੀ ਕਰ ਰਹੇ ਸਨ। ਜੇਕਰ ਸਚਿਨ ਨੇ ਅਸਤੀਫ਼ਾ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਕਪਤਾਨ ਨਾ ਬਣਿਆ ਹੁੰਦਾ।’ ਉਨ੍ਹਾਂ ਕਿਹਾ, ‘ਇਸ ਤਰ੍ਹਾਂ ਜਦੋਂ ਮੈਂ ਬੀ.ਸੀ.ਸੀ.ਆਈ. ਪ੍ਰਧਾਨ ਬਣਿਆ ਤਾਂ ਮੈਨੂੰ ਬਣਨ ਤੋਂ ਕੁੱਝ ਮਿੰਟ ਪਹਿਲਾਂ ਵੀ ਨਹੀਂ ਪਤਾ ਸੀ ਕਿ ਮੈਂ ਬੀ.ਸੀ.ਸੀ.ਆਈ. ਪ੍ਰਧਾਨ ਬਣਾਂਗਾ। ਮੇਰੀ ਜ਼ਿੰਦਗੀ ਇਸੇ ਤਰ੍ਹਾਂ ਦੀ ਰਹੀ ਹੈ... ਇਸ ਲਈ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।’ ਗਾਂਗੁਲੀ ਨੇ ਕਿਹਾ ਕਿ ਕਿਸੇ ਦੀ ਜ਼ਿੰਦਗੀ ਦੀਆਂ ਵੱਖ-ਵੱਖ ਚੀਜ਼ਾਂ ਨੂੰ ਦੇਖਦੇ ਹੋਏ ਮੌਕਿਆਂ ’ਤੇ ਵਿਚਾਰ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ, ‘ਮੌਕੇ ਆਉਂਦੇ ਹਨ ਅਤੇ ਤੁਸੀਂ ਕਈ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਹੋ, ਤੁਹਾਡਾ ਪਰਿਵਾਰ, ਜੀਵਨਸ਼ੈਲੀ, ਕੰਮ, ਸਿਹਤ, ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।’

ਇਹ ਵੀ ਪੜ੍ਹੋ: ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ, ਜਾਣੋ ਭਾਰਤੀ ਕਰੰਸੀ ਮੁਤਾਬਕ ਕਿੰਨੀ ਹੈ ਕੀਮਤ

ਜਦੋਂ ਉਨ੍ਹਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਰਸ਼ਕਾਂ ਨੂੰ ਇਜਾਜ਼ਤ ਨਾ ਦੇਣ ਦੇ ਸਬੰਧ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੀਗ ਵਿਚ ਦਰਸ਼ਕਾਂ ਨੂੰ ਇਜਾਜ਼ਤ ਦੇਣ ਨਾਲ ਕਾਫ਼ੀ ਜ਼ਿਆਦਾ ਵੱਡਾ ‘ਲੌਜਿਸਟਿਕਲ’ ਮੁੱਦਾ ਹੋ ਸਕਦਾ ਸੀ ਜੋ ਹਾਲ ਹੀ ਵਿਚ ਇੰਗਲੈਂਡ ਖ਼ਿਲਾਫ਼ ਖ਼ਤਮ ਹੋਈ ਟੈਸਟ ਸੀਰੀਜ਼ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ। ਬੀ.ਸੀ.ਸੀ.ਆਈ. ਨੇ ਘੋਸ਼ਣਾ ਕੀਤੀ ਕਿ ਮੁੰਬਈ, ਕੋਲਕਾਤਾ, ਦਿੱਲੀ, ਚੇਨਈ, ਬੈਂਗਲੁਰੂ ਅਤੇ ਅਹਿਮਦਾਬਾਦ ਵਿਚ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਫਰੈਂਚਾਇਜ਼ੀ ਲਈ ਕੋਈ ਘਰੇਲੂ ਮੈਚ ਨਹੀਂ ਹੋਣਗੇ। ਉਨ੍ਹਾਂ ਕਿਹਾ, ‘ਅਸੀਂ ਇਸ ਦੀ ਯੋਜਨਾ ਚੰਗੀ ਤਰ੍ਹਾਂ ਬਣਾਈ ਅਤੇ ਅਸੀਂ ਇਸ ਨੂੰ ਟੁੱਕੜਿਆ ਵਿਚ ਕਰਾਂਗੇ। ਹਰੇਕ ਟੀਮ ਲਈ ਵੱਧ ਤੋਂ ਵੱਧ 3 ਚਾਰਟਰਡ ਉਡਾਣਾਂ ਹੋਣਗੀਆਂ। ਉਮੀਦ ਕਰਦੇ ਹਾਂ ਕਿ ਅਸੀਂ ਸੰਭਾਲ ਸਕਾਂਗੇ।’ ਉਨ੍ਹਾਂ ਕਿਹਾ, ‘ਇੰਗਲੈਂਡ ਦੌਰੇ ’ਤੇ ਟੀਮਾਂ ਲਈ ਸਿਰਫ਼ 2 ਘਰੇਲੂ ਚਾਰਟਰਡ ਉਡਾਣਾਂ ਸਨ।’ 

ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

ਉਨ੍ਹਾਂ ਕਿਹਾ, ‘ਉਡਾਣਾਂ ਘੱਟ ਹਨ ਪਰ ਇਹ ਵੱਡਾ ਟੂਰਨਾਮੈਂਟ ਹੈ, ਬੀ.ਸੀ.ਸੀ.ਆਈ. ਨੇ ਦੁਬਈ ਵਿਚ ਸਫ਼ਲ ਆਯੋਜਨ ਕੀਤਾ, ਉਮੀਦ ਹੈ ਕਿ ਅਸੀਂ ਇਸ ਵਾਰ ਵੀ ਅਜਿਹਾ ਕਰ ਸਕਾਂਗੇ।’ ਗਾਂਗੁਲੀ ਨੇ ਹਾਲਾਂਕਿ ਕੁੱਝ ਨਹੀਂ ਦੱਸਿਆ ਕਿ ਬੀ.ਸੀ.ਸੀ.ਆਈ. ਆਈ.ਪੀ.ਐਲ. ਲਈ ਕਰਦੋਂ ਦਰਸ਼ਕਾਂ ਨੂੰ ਇਜਾਜ਼ਤ  ਦੇਣ ’ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਅਜੇ ਨਹੀਂ ਜਾਣਦੇ, ਇਹ ਸਥਿਤੀ ’ਤੇ ਨਿਰਭਰ ਕਰਦਾ ਹੈ। ਦੁਬਈ ਵਿਚ ਵੀ ਅਜਿਹਾ ਹੀ ਸੀ।’ ਉਨ੍ਹਾਂ ਕਿਹਾ, ‘ਇਹ ਦੋ-ਪੱਖੀ ਸੀਰੀਜ਼ ਤੋਂ ਥੋੜਾ ਵੱਖ ਹੁੰਦਾ ਹੈ। ਜੇਕਰ ਤੁਸੀਂ ਆਈ.ਪੀ.ਐਲ. ਵਿਚ ਦਰਸ਼ਕਾਂ ਨੂੰ ਇਜਾਜ਼ਤ ਦਿੰਦੇ ਹੋ ਤਾਂ ਉਹ ਸਟੇਡੀਅਮ ਦੇ ਬਾਹਰ ਅਭਿਆਸ ਕਰ ਰਹੀਆਂ ਟੀਮਾਂ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਨਗੇ, ਇਸ ਲਈ ਇਹ ਜੋਖ਼ਿਮ ਭਰਿਆ ਹੋ ਸਕਦਾ ਹੈ।’

ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News