ਸੌਰਵ ਗਾਂਗੁਲੀ ਤੋਂ ਸ਼ਰਤ ਹਾਰੇ ਵਾਰਨਰ, ਹੁਣ ਸਾਰਾ ਦਿਨ ਪਾਉਣੀ ਪਵੇਗੀ ਇਹ ਦੀ ਜਰਸੀ!

06/13/2017 9:55:51 AM

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਦਿਗਜ ਸਪਿਨਰ ਸ਼ੇਨ ਵਾਰਨਰ ਇੰਗਲੈਂਡ ਦੀ ਜਰਸੀ ਪਹਿਨੇ ਨਜ਼ਰ ਆਉਣਗੇ। ਸ਼ੇਨ ਵਾਰਨ ਅਜਿਹਾ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਤੋਂ ਸ਼ਰਤ ਹਾਰਨ ਦੀ ਵਜ੍ਹਾ ਕਾਰਨ ਕਰਨਗੇ। ਅਸਲ 'ਚ, ਸ਼ੇਨ ਵਾਰਨ ਅਤੇ ਸੌਰਵ ਗਾਂਗੁਲੀ ਵਿਚਾਲੇ ਸ਼ਰਤ ਲੱਗੀ ਸੀ ਕਿ ਜੇਕਰ ਸਟੀਵ ਸਮਿੱਥ ਦੀ ਟੀਮ ਗਰੁੱਪ ਮੈਚ 'ਚ ਆਪਣੇ ਕੱਟੜ ਵਿਰੋਧੀ ਇੰਗਲੈਂਡ ਤੋਂ ਹਾਰ ਜਾਂਦੀ ਹੈ ਤਾਂ ਉਹ ਪੂਰੇ ਇਕ ਦਿਨ ਇੰਗਲੈਂਡ ਦੀ ਜਰਸੀ ਪਹਿਨਣਗੇ। ਵਾਰਨਰ ਨੇ ਕਿਹਾ ਸੀ ਕਿ ਆਸਟਰੇਲੀਆ ਅਤੇ ਭਾਰਤ ਚੈਂਪੀਅਨਸ ਟਰਾਫੀ ਦਾ ਫਾਈਨਲ ਮੈਚ ਖੇਡਣਗੇ ਤੇ ਗਾਂਗੁਲੀ ਨੇ ਕਿਹਾ ਸੀ ਕਿ ਆਸਟਰੇਲੀਆ ਦੀ ਤੁਲਨਾ 'ਚ ਇੰਗਲੈਂਡ ਜ਼ਿਆਦਾ ਦਾਅਵੇਦਾਰ ਹੈ।


ਚੈਂਪੀਅਨਸ ਟਰਾਫੀ 2017 'ਚ ਆਸਟਰੇਲੀਆ ਟੀਮ ਲਈ ਕੁਝ ਵੀ ਠੀਕ ਨਹੀਂ ਰਿਹਾ। ਆਸਟਰੇਲੀਆ ਦੇ ਤਿੰਨਾਂ ਹੀ ਮੈਚਾਂ 'ਚ ਮੀਂਹ ਨੇ ਰੁਕਾਵਟ ਪਾਈ। ਪਹਿਲੇ 2 ਮੈਚ ਤਾਂ ਮੀਂਹ ਦੀ ਵਜ੍ਹਾ ਨਾਲ ਧੁਲ ਹੀ ਗਏ। ਇੰਗਲੈਂਡ ਖਿਲਾਫ ਵੀ ਇਕ ਸਮੇਂ ਆਸਟਰੇਲੀਆ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਸੀ, ਪਰ ਫਿਰ ਮਾਰਗਨ ਅਤੇ ਸਟੋਕਸ ਨੇ ਧਮਾਕੇਦਾਰ ਪਾਰੀਆਂ ਖੇਡਦੇ ਹੋਏ ਆਸਟਰੇਲੀਆ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।


Related News