ਹਿਮਾਚਲ ਦੀ ਲੋੜ ਪੂਰੀ ਹੋਣ ਤੋਂ ਬਾਅਦ ਸਰਕਾਰ ਸਾਰਾ ਪਾਣੀ ਦੇਣ ਨੂੰ ਤਿਆਰ : ਸੀ. ਐੱਮ.
Saturday, Jun 15, 2024 - 12:22 AM (IST)
ਸ਼ਿਮਲਾ, (ਰਾਕਟਾ)- ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਦੀ ਲੋੜ ਪੂਰੀ ਕਰਨ ਤੋਂ ਬਾਅਦ ਸੂਬਾ ਸਰਕਾਰ ਚਾਹੇ ਦਿੱਲੀ ਹੋਵੇ ਜਾਂ ਕੋਈ ਹੋਰ ਸੂਬਾ, ਸਾਰਿਆਂ ਨੂੰ ਪਾਣੀ ਦੇਣ ਲਈ ਤਿਆਰ ਹੈ।
ਸ਼ੁੱਕਰਵਾਰ ਨੂੰ ਦਿੱਲੀ ਪਹੁੰਚਣ ’ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਹਿਮਾਚਲ ਵੀ ਇਸ ਦੇਸ਼ ਦਾ ਹਿੱਸਾ ਹੈ ਅਤੇ ਉਥੋਂ ਦੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਸੀ. ਐੱਮ. ਸੁੱਖੂ ਨੇ ਕਿਹਾ ਕਿ ਪਾਣੀ ਰੋਕਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਪਰ ਕੁਝ ਕਾਨੂੰਨੀ ਪੇਚੀਦਗੀਆਂ ਹਨ, ਜਿਵੇਂ ਕਿ ਜੇਕਰ ਪਾਣੀ ਹਿਮਾਚਲ ਤੋਂ ਆਉਣਾ ਹੈ ਤਾਂ ਹਰਿਆਣਾ ਰਾਹੀਂ ਹੀ ਦਿੱਲੀ ਪਹੁੰਚੇਗਾ। ਅਜਿਹੇ ’ਚ ਹਰਿਆਣਾ ਅਤੇ ਦਿੱਲੀ ਸਰਕਾਰਾਂ ਨੂੰ ਵੀ ਆਪਸੀ ਸਹਿਮਤੀ ਬਣਾਉਣੀ ਹੋਵੇਗੀ।