ਸਾਰਾ ਨਾਲ ਨਹੀਂ ਸਗੋਂ 9 ਸਾਲ ਵੱਡੀ ਇਸ ਅਦਾਕਾਰਾ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ ਸ਼ੁਭਮਨ

Saturday, Jun 01, 2024 - 01:25 PM (IST)

ਸਾਰਾ ਨਾਲ ਨਹੀਂ ਸਗੋਂ 9 ਸਾਲ ਵੱਡੀ ਇਸ ਅਦਾਕਾਰਾ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ ਸ਼ੁਭਮਨ

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਇਸ ਸਾਲ ਦੇ ਅੰਤ 'ਚ ਵਿਆਹ ਕਰਨ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਨਾਮ ਜੁੜਨ ਤੋਂ ਬਾਅਦ ਸ਼ੁਭਮਨ ਗਿੱਲ ਕਾਫੀ ਚਰਚਾ 'ਚ ਰਹੇ ਪਰ ਪ੍ਰਸ਼ੰਸਕ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਸ਼ੁਭਮਨ ਸਾਰਾ ਅਲੀ ਖਾਨ ਨਾਲ ਨਹੀਂ ਸਗੋਂ ਟੀਵੀ ਦੀ ਹਸੀਨਾ ਰਿਧਿਮਾ ਪੰਡਿਤ ਨਾਲ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀ ਤਾਰੀਖ਼ ਵੀ ਸਾਹਮਣੇ ਆ ਚੁੱਕੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 
 ਹਾਲ ਹੀ 'ਚ ਇਕ ਰਿਪੋਰਟ ਆਨਲਾਈਨ ਵਾਈਰਲ ਹੋਈ ਜਿਸ 'ਚ ਦਾਅਵਾ ਕੀਤਾ ਗਿਆ ਕਿ 'ਬਹੁ ਹਮਾਰੀ ਰਜਨੀਕਾਂਤ' ਆਦਾਕਾਰਾ ਦਸੰਬਰ 2024 'ਚ ਸ਼ੁਭਮਨ ਗਿੱਲ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਸ਼ੁਭਮਨ ਅਤੇ ਰਿਧਿਮਾ ਆਪਣੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਸ਼ੁਭਮਨ ਅਤੇ ਰਿਧਿਮਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। 


ਰਿਧਿਮਾ ਪੰਡਿਤ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੀ ਉਮਰ 33 ਸਾਲ ਹੈ ਅਤੇ ਸ਼ੁਭਮਨ ਗਿੱਲ 24 ਸਾਲ ਦੇ ਹਨ। ਉਧਰ ਸ਼ੁਭਮਨ ਗਿੱਲ ਵਿਆਹ ਦੀਆਂ ਖਬਰਾਂ 'ਤੇ ਅਦਾਕਾਰਾ ਨੇ ਦੇਰੀ ਨਾਲ ਕਰਦੇ ਹੋਏ ਚੁੱਪੀ ਤੋੜ ਦਿੱਤੀ ਹੈ। ਅਦਾਕਾਰਾ ਨੇ ਆਪਣੀ ਇੰਸਟਾਸਟੋਰੀ 'ਤੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਹੈ, ਜਦੋਂ ਹੋ ਰਹੀ ਹੋਵੇਗੀ ਤਾਂ ਦੱਸਾਂਗੀ ਨਾ, ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ।


author

Aarti dhillon

Content Editor

Related News