ਮਹਾਨਗਰ ’ਚ ਸਾਰਾ ਦਿਨ ਰਹੀ ਤੇਜ਼ ਧੁੱਪ, ਸ਼ਾਮ ਨੂੰ ਮੀਂਹ ਨੇ ਮੌਸਮ ਕੀਤਾ ਸੁਹਾਵਣਾ
Thursday, Jun 06, 2024 - 10:59 AM (IST)
ਅੰਮ੍ਰਿਤਸਰ (ਜਸ਼ਨ)-ਮਹਾਨਗਰ ਗੁਰੂ ਨਗਰੀ ’ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਸੀ, ਉਥੇ ਅੱਜ ਸ਼ਾਮ ਸਮੇਂ ਅਚਾਨਕ ਮੌਸਮ ਵਿਚ ਤਬਦੀਲੀ ਹੋਣ ’ਤੇ ਤੇਜ਼ ਹਨੇਰੀ ਝੱਖੜ ਅਤੇ ਕਿਣਮਿਣ ਹੋਣ ਨਾਲ ਆਸਮਾਨ ਵਿਚ ਛਾਏ ਬੱਦਲਾਂ ਨੇ ਵਿਲੱਖਣ ਰੂਪ ਧਾਰ ਲਿਆ, ਜਿਸ ਨਾਲ ਸ਼ਹਿਰ ਵਾਸੀਆਂ ਕੁਝ ਰਾਹਤ ਮਿਲੀ। ਪਾਰੇ ਦੇ ਉੱਪਰ ਜਾਣ ਕਰ ਕੇ ਅੱਤ ਦੀ ਪੈ ਰਹੀ ਗਰਮੀ ਜਿਥੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ, ਉਥੇ ਹੀ ਪਸ਼ੂ ਪੰਛੀ ਵੀ ਗਰਮੀ ਤੋਂ ਬੇਹਾਲ ਹੋਏ ਪਏ ਹਨ। ਗਰਮੀ ਤੋਂ ਬਚਣ ਲਈ ਬੱਚਿਆਂ, ਬਜ਼ੁਰਗਾਂ ਅਤੇ ਆਮ ਦਿਹਾੜੀਦਾਰਾਂ ’ਤੇ ਜਿਆਦਾ ਪ੍ਰਭਾਵ ਪੈ ਰਿਹਾ ਸੀ ਅਤੇ ਸਿਹਤ ਵਿਭਾਗ ਵੱਲੋਂ ਵੀ ਵਾਰ ਵਾਰ ਐਡਵਾਈਜ਼ਰੀ ਜਾਰੀ ਕਰ ਕੇ ਗਰਮੀ ਤੇ ਲੂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ
ਬੁੱਧਵਾਰ ਸ਼ਾਮ ਨੂੰ ਅਸਮਾਨੀ ਚੜ੍ਹੇ ਕਾਲੇ ਬੱਦਲਾਂ ਦੇ ਨਾਲ ਪੂਰੇ ਮਹਾਨਗਰ ਦੇ ਲੋਕਾਂ ਦੇ ਚਿਹਰੇ ਵੀ ਖਿੜ ਗਏ। ਪੱਛਮ ਵਾਲੇ ਪਾਸਿਓਂ ਠੰਢੀ ਹਵਾ ਨਾਲ ਸੰਘਣੇ ਬੱਦਲ ਦੀਆਂ ਕਾਲੀਆਂ ਘਟਾਵਾਂ ਨੇ ਤਪਦੀ ਧਰਤੀ ਨੂੰ ਥੋੜ੍ਹਾ ਠੰਢਾ ਕਰ ਦਿੱਤਾ, ਜਦੋਂਕਿ ਕਿਣ ਮਿਣ ਨਾਲ ਮੌਸਮ ਹੋਰ ਸੁਹਾਵਣਾ ਹੋ ਗਿਆ। ਸ਼ਹਿਰ ਵਾਸੀਆਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਕਿਉਂਕਿ ਅੱਤ ਦੀ ਪੈਣ ਵਾਲੀ ਗਰਮੀ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਮਜ਼ਦੂਰੀ ਕਰਨ ਸਮੇਂ ਸਰੀਰ ਨੂੰ ਲੂ ਲੱਗਣ ਦਾ ਜ਼ਿਆਦਾ ਡਰ ਬਣਿਆ ਰਹਿੰਦਾ ਸੀ। ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਵਰਖਾ ਵੀ ਹੋਈ ਅਤੇ ਤੇਜ਼ ਤੂਫਾਨ ਹਨੇਰੀ ਚੱਲਣ ਨਾਲ ਜਿੱਥੇ ਬਿਜਲੀ ਪੂਰੀ ਤਰ੍ਹਾਂ ਨਾਲ ਗੁੱਲ ਹੋਈ ਉਥੇ ਕਈ ਜਗ੍ਹਾ ’ਤੇ ਦਰੱਖਤਾਂ ਤੋਂ ਟਹਿਣੀਆਂ ਵੀ ਹੇਠਾਂ ਡਿੱਗ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਮਾਰੀ ਹੈਟ੍ਰਿਕ, ਹਾਸਲ ਕੀਤੀ ਵੱਡੀ ਜਿੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8