ਪੁਤਿਨ ਯੂਕ੍ਰੇਨ ''ਚ ਤੁਰੰਤ ਜੰਗਬੰਦੀ ਲਈ ਤਿਆਰ, ਰੱਖੀ ਇਹ ਸ਼ਰਤ

06/14/2024 5:56:08 PM

ਮਾਸਕੋ (ਏਜੰਸੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਵਾਅਦਾ ਕੀਤਾ ਕਿ ਜੇਕਰ ਯੂਕ੍ਰੇਨ ਆਪਣੇ ਕਬਜ਼ੇ ਵਾਲੇ ਚਾਰ ਖੇਤਰਾਂ ਤੋਂ ਫੌਜਾਂ ਦੀ ਵਾਪਸੀ ਸ਼ੁਰੂ ਕਰ ਦਿੰਦਾ ਹੈ ਅਤੇ ਨਾਟੋ ਵਿੱਚ ਸ਼ਾਮਲ ਹੋਣ ਦੀ ਯੋਜਨਾ ਨੂੰ ਤਿਆਗਦਾ ਹੈ ਤਾਂ ਉਹ ਤੁਰੰਤ ਯੂਕ੍ਰੇਨ ਵਿੱਚ ਜੰਗਬੰਦੀ ਦਾ ਆਦੇਸ਼ ਦੇਵੇਗਾ ਅਤੇ ਗੱਲਬਾਤ ਸ਼ੁਰੂ ਕਰੇਗਾ। ਅਜਿਹਾ ਪ੍ਰਸਤਾਵ ਕੀਵ ਲਈ ਬੇਕਾਰ ਜਾਪਦਾ ਹੈ ਕਿਉਂਕਿ ਉਹ ਨਾਟੋ ਫੌਜੀ ਗਠਜੋੜ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਉੱਥੇ ਯੂਕ੍ਰੇਨ ਨੇ ਇਹ ਵੀ ਮੰਗ ਕੀਤੀ ਹੈ ਕਿ ਰੂਸ ਉਸ ਦੇ ਸਾਰੇ ਖੇਤਰਾਂ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲਵੇ। 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਲਗਾਇਆ ਗਲੇ

ਮਾਸਕੋ ਵਿੱਚ ਰੂਸ ਦੇ ਵਿਦੇਸ਼ ਮੰਤਰਾਲੇ ਵਿੱਚ ਇੱਕ ਭਾਸ਼ਣ ਵਿੱਚ ਪੁਤਿਨ ਨੇ ਕਿਹਾ, "ਅਸੀਂ ਇਹ ਤੁਰੰਤ ਕਰਾਂਗੇ।" ਰੂਸੀ ਰਾਸ਼ਟਰਪਤੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਜੀ-7 ਦੇ ਮੈਂਬਰ ਦੇਸ਼ਾਂ ਸਮੇਤ ਕਈ ਵਿਸ਼ਵ ਨੇਤਾ ਇਟਲੀ ਵਿਚ ਜੁਟੇ ਹਨ ਅਤੇ ਯੂਕ੍ਰੇਨ ਵਿਚ ਸ਼ਾਂਤੀ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਸਵਿਟਜ਼ਰਲੈਂਡ ਇਸ ਹਫ਼ਤੇ ਦੇ ਅੰਤ ਵਿੱਚ ਵਿਸ਼ਵ ਨੇਤਾਵਾਂ ਦੇ ਇੱਕ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਹੈ, ਜਿਸ ਵਿੱਚ ਰੂਸ ਸ਼ਾਮਲ ਨਹੀਂ ਹੋਵੇਗਾ। ਪੁਤਿਨ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਦਾ ਉਦੇਸ਼ ਯੂਕ੍ਰੇਨ ਵਿੱਚ ਸੰਘਰਸ਼ ਦਾ ਅੰਤਮ ਹੱਲ ਲੱਭਣਾ ਹੈ। ਉਨ੍ਹਾਂ ਕਿਹਾ ਕਿ ਰੂਸ ‘ਬਿਨਾਂ ਦੇਰੀ ਤੋਂ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ’। ਸ਼ਾਂਤੀ ਲਈ ਰੂਸੀ ਰਾਸ਼ਟਰਪਤੀ ਦੇ ਵਿਆਪਕ ਸੱਦੇ ਵਿੱਚ ਯੂਕ੍ਰੇਨ ਦੀ ਗੈਰ-ਪ੍ਰਮਾਣੂ ਸਥਿਤੀ, ਇਸਦੇ ਫੌਜੀ ਬਲਾਂ 'ਤੇ ਪਾਬੰਦੀਆਂ ਅਤੇ ਯੂਕ੍ਰੇਨ ਵਿੱਚ ਰੂਸੀ ਬੋਲਣ ਵਾਲੇ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News