ਸੌਰਭ ਚੌਧਰੀ ਨੇ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਮਗਾ
Tuesday, May 28, 2019 - 02:49 AM (IST)

ਨਵੀਂ ਦਿੱਲੀ— ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਦਿਆਂ ਜਰਮਨੀ ਦੇ ਮਿਊਨਿਖ ਵਿਚ ਚੱਲ ਰਹੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਮਵਾਰ ਨੂੰ ਨਵੇਂ ਵਿਸ਼ਵ ਰਿਕਰਾਡ ਨਾਲ ਸੋਨ ਤਮਗਾ ਜਿੱਤ ਲਿਆ। ਮੇਰਠ ਦੇ ਰਹਿਣ ਵਾਲੇ 17 ਸਾਲਾ ਚੌਧਰੀ ਨੇ ਫਾਈਨਲ ਵਿਚ 246.3 ਦਾ ਸਕੋਰ ਬਣਾਇਆ ਤੇ ਇਸ ਤਰ੍ਹਾਂ ਨਾਲ ਫਰਵਰੀ ਵਿਚ ਨਵੀਂ ਦਿੱਲੀ ਵਿਸ਼ਵ ਕੱਪ ਵਿਚ ਬਣਾਏ ਗਏ 245 ਅੰਕਾਂ ਦੇ ਆਪਣੇ ਹੀ ਪਿਛਲੇ ਰਿਕਰਾਡ ਵਿਚ ਉਸ ਨੇ ਸੁਧਾਰ ਕੀਤਾ। ਚੌਧਰੀ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰ ਚੁੱਕਾ ਹੈ।