ਸੌਮਿਆ ਨੇ ਨਵੇਂ ਰਾਸ਼ਟਰੀ ਰਿਕਾਰਡ ਨਾਲ ਜਿੱਤਿਆ ਸੋਨਾ

Monday, Feb 19, 2018 - 10:34 AM (IST)

ਨਵੀਂ ਦਿੱਲੀ (ਯੂ.ਐੱਨ.ਆਈ.)— ਦਿੱਲੀ ਵਲੋਂ ਖੇਡ ਰਹੀ ਸੌਮਿਆ ਬੀ ਨੇ ਪੰਜਵੀਂ ਰਾਸ਼ਟਰੀ ਪੈਦਲ ਚਾਲ ਪ੍ਰਤੀਯੋਗਿਤਾ 'ਚ ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ 'ਚ ਐਤਵਾਰ ਨਵਾਂ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤ ਲਿਆ।
ਮੂਲ ਤੌਰ 'ਤੇ ਕੇਰਲ ਦੀ ਸੌਮਿਆ ਨੇ ਇਸ ਪ੍ਰਤੀਯੋਗਿਤਾ 'ਚ ਦਿੱਲੀ ਦੀ ਅਗਵਾਈ ਕੀਤੀ ਕਿਉਂਕਿ ਉਹ ਦਿੱਲੀ 'ਚ ਸੀ.ਆਰ.ਪੀ.ਐੱਫ. ਵਿਚ ਨੌਕਰੀ ਕਰਦੀ ਹੈ। ਸੌਮਿਆ ਨੇ ਆਖਰੀ ਲੈਪ ਵਿਚ ਗਜ਼ਬ ਦੀ ਤੇਜ਼ੀ ਦਿਖਾਈ ਤੇ 1:31:72 ਦਾ ਸਮਾਂ ਲੈ ਕੇ ਖੁਸ਼ਬੀਰ ਕੌਰ ਦਾ 1:31:40.00 ਰਿਕਾਰਡ ਤੋੜ ਦਿੱਤਾ, ਜਿਹੜਾ ਉਸ ਨੇ 2014 'ਚ ਤੇਈਸਾਂਗ ਵਿਚ ਬਣਾਇਆ ਸੀ। ਖੁਸ਼ਬੀਰ 1:32:16.96 ਦੇ ਸਮੇਂ ਨਾਲ ਦੂਜੇ ਤੇ ਖੁਸ਼ਬੀਰ ਦੀ ਭੈਣ ਕਰਮਜੀਤ ਕੌਰ 1:34:08.60 ਦਾ ਸਮਾਂ ਲੈ ਕੇ ਤੀਜੇ ਸਥਾਨ 'ਤੇ ਰਹੀ। ਸੌਮਿਆ ਨੇ ਪਹਿਲੀ ਵਾਰ ਖੁਸ਼ਬੀਰ ਨੂੰ ਹਰਾਇਆ ਹੈ। ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ 'ਚ ਕੇਟੀ ਇਰਫਾਨ ਨੇ ਮਨੀਸ਼ ਰਾਵਤ ਨੂੰ ਨੇੜਲੇ ਸੰਘਰਸ਼ 'ਚ ਪਛਾੜ ਕੇ ਸੋਨ ਤਮਗਾ ਜਿੱਤ ਲਿਆ।


Related News