ਕਈ ਵਾਰ ਸਰਵਸ੍ਰੇਸ਼ਠ ਟੀਮਾਂ ਖਿਤਾਬ ਨਹੀਂ ਜਿੱਤ ਪਾਉਂਦੀਆਂ : ਭੂਟੀਆ

Saturday, Jul 13, 2019 - 01:23 AM (IST)

ਕਈ ਵਾਰ ਸਰਵਸ੍ਰੇਸ਼ਠ ਟੀਮਾਂ ਖਿਤਾਬ ਨਹੀਂ ਜਿੱਤ ਪਾਉਂਦੀਆਂ : ਭੂਟੀਆ

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰੰਗ ਭੂਟੀਆ ਨੇ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ 'ਤੇ ਕਿਹਾ ਕਿ ਕਈ ਵਾਰ ਸਰਵਸ੍ਰੇਸ਼ਠ ਟੀਮਾਂ ਖਿਤਾਬ ਨਹੀਂ ਜਿੱਤ ਪਾਉਂਦੀਆਂ। ਮਾਨਚੈਸਟਰ 'ਚ ਜਿੱਤ ਦੇ ਲਈ 240 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਚੋਟੀ ਕ੍ਰਮ ਪੂਰੀ ਤਰ੍ਹਾਂ ਨਾਲ ਲੜਖੜਾ ਗਿਆ ਤੇ ਟੀਮ 18 ਦੌੜਾਂ ਨਾਲ ਮੈਚ ਹਾਰ ਗਈ। 
ਭੂਟੀਆ ਨੇ ਕਿਹਾ, ''ਜਿਵੇਂ ਕਿ ਵਿਰਾਟ (ਕੋਹਲੀ) ਨੇ ਕਿਹਾ ਸੀ, 'ਅਸੀਂ 45 ਮਿੰਟ ਖਰਾਬ ਕ੍ਰਿਕਟ ਖੇਡੇ' ਪਰ ਜੇਕਰ ਅਸੀਂ ਚੰਗਾ ਖੇਡੇ ਤਾਂ  10 ਮੈਚਾਂ ਵਿਚ ਉਨ੍ਹਾਂ ਨੂੰ 10 ਵਾਰ ਹਰਾ ਦੇਵਾਂਗੇ। ਜੇਕਰ ਅਸੀਂ ਟੂਰਨਾਮੈਂਟ  ਵਿਚੋਂ ਬਾਹਰ ਹੋ ਗਏ ਹਾਂ ਤਾਂ ਇਸਦਾ ਇਹ ਮਤਲਬ ਨਹੀਂ ਹੈ ਕਿ ਭਾਰਤ ਖਰਾਬ ਟੀਮ ਹੈ।'' ਉਸ ਨੇ ਕਿਹਾ, ''ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਸਰਵਸ੍ਰੇਸ਼ਠ ਟੀਮ ਜਿੱਤ ਦਰਜ ਨਹੀਂ ਕਰ ਸਕੀ। ਕਈ ਵਾਰ ਤੁਸੀਂ ਸਰਵਸ੍ਰੇਸ਼ਠ ਹੁੰਦੇ ਹੋ ਪਰ ਸਰਵਸ੍ਰੇਸ਼ਠ ਟੀਮ ਜਿੱਤ ਦਰਜ ਨਹੀਂ ਕਰਦੀ, ਖੇਡਾਂ ਵਿਚ ਇਹ ਹੁੰਦਾ ਹੈ। ਸਾਨੂੰ ਹੋਰ ਮਜ਼ਬੂਤੀ ਨਾਲ ਵਾਪਸੀ ਕਰਨੀ ਪਵੇਗੀ।''


author

Gurdeep Singh

Content Editor

Related News