ਲਾਵੇਰ ਕੱਪ ਟੂਰਨਾਮੈਂਟ 'ਚ ਯੂਰਪ ਨੇ ਬਣਾਈ 7-5 ਦੀ ਬਣਾਈ ਬੜ੍ਹਤ

09/22/2019 4:17:33 PM

ਸਪੋਰਟਸ ਡੈਸਕ— ਜੈਸ ਸੋਕ ਅਤੇ ਨਿਕ ਕਿਰਗਓਸ ਦੀ ਜੋੜੀ ਨੇ ਇੱਥੇ ਚੱਲ ਰਹੇ ਲਾਵੇਰ ਕੱਪ ਟੈਨਿਸ ਟੂਰਨਾਮੈਂਟ ਦੇ ਦੂੱਜੇ ਦਿਨ ਰਾਫੇਲ ਨਡਾਲ ਅਤੇ ਸਟੇਫਾਨੋਸ ਸਿਟਸਿਪਾਸ ਦੀ ਜੋੜੀ ਨੂੰ ਹਾਰ ਦਿੱਤੀ,ਪਰ ਇਸ ਦੇ ਬਾਵਜੂਦ ਯੂਰਪ ਨੇ ਟੀਮ ਵਰਲਡ 'ਤੇ 7-5 ਦੀ ਬੜ੍ਹਤ ਬਣਾਈ ਹੋਈ ਹੈ। ਸੋਕ ਅਤੇ ਕਿਰਗਓਸ ਨੇ ਸ਼ਨੀਵਾਰ ਨੂੰ ਡਬਲ ਮੁਕਾਬਲੇ 'ਚ 6-4,3-6,10-6 ਨਾਲ ਜਿੱਤ ਹਾਸਲ ਕੀਤੀ। ਅਮਰੀਕੀ ਓਪਨ ਜਿੱਤਣ ਤੋਂ ਬਾਅਦ ਨਡਾਲ (19 ਗਰੈਂਡਸਲੈਮ ਖਿਤਾਬ) ਨੇ ਆਪਣੇ ਪਹਿਲੇ ਸਿੰਗਲ ਮੈਚ 'ਚ ਮਿਲੋਸ ਰਾਓਨਿਚ ਨੂੰ 6-3,7-6 ਨਾਲ ਹਰਾਇਆ ਸੀ ਪਰ ਜੋੜੀ 'ਚ ਉਨ੍ਹਾਂ ਨੂੰ ਹਾਰ ਮਿਲੀ।PunjabKesari
20 ਵਾਰ ਦੇ ਗਰੈਂਡਸਲੈਮ ਚੈਂਪੀਅਨ ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਐਲੇਕਜੈਂਡਰ ਜਵੇਰੇਵ ਦੇ ਨਾਲ ਮਿਲ ਕੇ ਡਬਲ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਆਸਟਰੇਲੀਆਈ ਖਿਡਾਰੀ ਕਿਰਗਓਸ ਨੂੰ 6-7,7-5,10-7 ਨਾਲ ਹਾਰ ਦਿੱਤੀ। ਟੀਮ ਵਰਲਡ ਦੇ ਜਾਨ ਇਸਨਰ ਨੇ ਇਕ ਸੈੱਟ ਤੋਂ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਜਵੇਰੇਵ ਨੂੰ 6-7,6-4,10-1 ਨਾਲ ਹਾਰ ਦਿੱਤੀ। ਤਿੰਨ ਦਿਨਾਂ ਲਾਵੇਰ ਕੱਪ 'ਚ ਪਹਿਲੇ ਦਿਨ ਜੇਤੂ ਨੂੰ ਇਕ ਅੰਕ, ਦੂਜੇ ਦਿਨ ਦੋ ਅੰਕ ਅਤੇ ਤੀਜੇ ਦਿਨ ਤਿੰਨ ਅੰਕ ਦਿੱਤੇ ਜਾਂਦੇ ਹਨ। ਯੂਰਪ ਨੇ ਸ਼ਿਕਾਗੋ 'ਚ 2018 ਦੇ ਪੜਾਅ 'ਚ 13-8 ਨਾਲ ਜਿੱਤ ਹਾਸਲ ਕੀਤੀ ਸੀ।PunjabKesari


Related News