ਤਾਂ ਇੱਥੇ ਹੋਵੇਗਾ 2020 ਦਾ ਟੀ-20 ਵਰਲਡ ਕੱਪ, ICC ਨੇ ਕੀਤੀ ਘੋਸ਼ਣਾ

01/30/2018 2:43:20 PM

ਨਵੀਂ ਦਿੱਲੀ (ਬਿਊਰੋ)— ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਟੀ-20 ਵਰਲਡ ਕੱਪ 2020 ਦੇ ਪ੍ਰੋਗਰਾਮਾਂ ਦੀ ਘੋਸ਼ਣਾ ਕਰ ਦਿੱਤੀ ਹੈ। ਇਹ ਪ੍ਰਬੰਧ ਇਸ ਵਾਰ ਆਸਟਰੇਲੀਆ ਵਿਚ ਹੋਵੇਗਾ, ਇਸਦੇ ਇਲਾਵਾ ਪਿਛਲੀ ਵਾਰ ਦੀ ਤਰ੍ਹਾਂ ਹੀ ਇਕ ਵਾਰ ਫਿਰ ਪੁਰਸ਼ਾਂ ਅਤੇ ਔਰਤਾਂ ਦਾ ਟੂਰਨਾਮੈਂਟ ਇਕੱਠੇ ਖੇਡਿਆ ਜਾਵੇਗਾ।

ਇਨ੍ਹਾਂ ਥਾਵਾਂ 'ਤੇ ਖੇਡੇ ਜਾਣਗੇ ਮੈਚ
ਆਈ.ਸੀ.ਸੀ. ਨੇ ਇਸਦੇ ਨਾਲ ਹੀ ਇਹ ਵੀ ਘੋਸ਼ਣਾ ਕਰ ਦਿੱਤੀ ਹੈ ਕਿ ਇਹ ਟੂਰਨਾਮੈਂਟ ਆਸਟਰੇਲੀਆ ਦੇ ਐਡੀਲੇਡ, ਬ੍ਰਿਸਬੇਨ, ਕੈਨਬਰਾ, ਗੀਲਾਂਗ, ਹੋਬਾਰਟ, ਮੈਲਬੋਰਨ, ਪਰਥ ਅਤੇ ਸਿਡਨੀ ਵਿਚ ਖੇਡਿਆ ਜਾਵੇਗਾ।

ਪਹਿਲੀ ਵਾਰ ਹੋਵੇਗਾ ਅਜਿਹਾ
ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਇਕ ਹੀ ਦੇਸ਼ ਵਿਚ ਇਕ ਹੀ ਸਾਲ ਵਿਚ ਵੱਖ-ਵੱਖ ਥਾਵਾਂ ਉੱਤੇ ਔਰਤਾਂ ਅਤੇ ਪੁਰਸ਼ਾਂ ਦੀਆਂ ਟੀਮਾਂ ਦਰਮਿਆਨ ਟੀ-20 ਵਰਲਡ ਕੱਪ ਖੇਡਿਆ ਜਾਵੇਗਾ। 21 ਫਰਵਰੀ 2020 ਤੋਂ 8 ਮਾਰਚ 2020 ਤੱਕ ਔਰਤਾਂ ਦਾ ਟੂਰਨਾਮੈਂਟ ਹੋਵੇਗਾ। ਜਦੋਂ ਕਿ ਪੁਰਸ਼ਾਂ ਦਰਮਿਆਨ ਇਹੀ ਟੂਰਨਾਮੈਂਟ 18 ਮਾਰਚ 2020 ਤੋਂ 15 ਨਵੰਬਰ 2020 ਤੱਕ ਖੇਡਿਆ ਜਾਵੇਗਾ। ਮਹਿਲਾ ਵਿਸ਼ਵ ਕੱਪ ਵਿਚ 10 ਟੀਮਾਂ ਦਰਮਿਆਨ ਮੁਕਾਬਲਾ ਹੋਵੇਗਾ ਜਦੋਂ ਕਿ 16 ਪੁਰਸ਼ਾਂ ਦੀਆਂ ਟੀਮਾਂ ਇਸ ਟਰਾਫੀ ਲਈ ਇਕ ਦੂਜੇ ਨਾਲ ਭਿੜਨਗੀਆਂ। ਇਸ ਵੱਡੇ ਟੂਰਨਾਮੈਂਟ ਦਾ ਗਵਾਹ ਆਸਟਰੇਲੀਆ ਬਣੇਗਾ।

ਇੱਥੇ ਹੋਵੇਗਾ ਫਾਈਨਲ ਤੇ ਸੈਮੀਫਾਈਨਲ
ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੈਲਬੋਰਨ ਕ੍ਰਿਕਟ ਗਰਾਊਂਡ ਉੱਤੇ ਖੇਡਿਆ ਜਾਵੇਗਾ। ਉਥੇ ਹੀ ਔਰਤਾਂ ਦਾ ਸੈਮੀਫਾਈਨਲ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ ਵਿਚ ਤਾਂ ਪੁਰਸ਼ਾਂ ਦਾ ਸੈਮੀਫਾਈਨਲ ਐਸ.ਸੀ.ਜੀ. ਅਤੇ ਐਡੀਲੇਡ ਓਵਲ ਵਿਚ ਖੇਡਿਆ ਜਾਵੇਗਾ।


Related News