ਟੀ-20 ਵਿਸ਼ਵ ਕੱਪ 'ਚ ਸਭ ਤੋਂ ਖੁਸ਼ਮਿਜ਼ਾਜ ਟੀਮ ਹੈ ਸਾਡੀ : ਮੰਧਾਨਾ

02/20/2020 11:08:51 AM

ਸਪੋਰਟਸ ਡੈਸਕ— ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਭਾਰਤੀ ਟੀਮ ਮਹਿਲਾ ਟੀ-20 ਵਿਸ਼ਵ ਕੱਪ ਵਿਚ ਸਿਰਫ ਮਜ਼ਬੂਤ ਦਾਅਵੇਦਾਰਾਂ ਵਿਚ ਹੀ ਸ਼ਾਮਲ ਨਹੀਂ ਹੈ, ਸਗੋਂ ਨੌਜਵਾਨ ਖਿਡਾਰੀਆਂ ਦੀ ਮੌਜੂਦਗੀ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਖੁਸ਼ਮਿਜ਼ਾਜ ਟੀਮ ਵੀ ਹੈ। ਭਾਰਤੀ ਟੀਮ ਦੀ ਔਸਤ ਉਮਰ 23 ਸਾਲ ਤੋਂ ਘੱਟ ਹੈ। ਆਸਟਰੇਲੀਆ ਖਿਲਾਫ ਸ਼ੁੱਕਰਵਾਰ ਨੂੰ ਟੂਰਨਾਮੈਂਟ ਤੋਂ ਪਹਿਲਾਂ ਮੰਧਾਨਾ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਜਿੱਥੋਂ ਤੱਕ ਮਜ਼ਾ ਲੈਣ ਦੀ ਗੱਲ ਹੈ ਤਾਂ ਸਿਰਫ ਡੈਬਿਊ ਕਰਨ ਵਾਲੀ ਥਾਈਲੈਂਡ ਦੀ ਟੀਮ ਹੀ ਉਨ੍ਹਾਂ ਨੂੰ ਚੁਣੌਤੀ ਦੇ ਸਕਦੀ ਹੈ।

PunjabKesari
ਆਈ. ਸੀ. ਸੀ ਦੇ ਮੁਤੀਬਕ ਮੰਧਾਨਾ ਨੇ ਕਿਹਾ, ''ਇਹ ਗਰੁੱਪ ਸਚਮੁੱਚ ਜਾਣਦਾ ਹੈ ਕਿ ਚੀਜਾਂ ਦਾ ਆਨੰਦ ਕਿਵੇਂ ਚੁੱਕਣਾ ਹੈ। ਇਹ ਨੌਜਵਾਨ ਖਿਡਾਰੀਆਂ ਨੂੰ ਸਹਿਜ ਬਣਾਉਣ ਦੀ ਗੱਲ ਹੈ ਅਤੇ ਮੈਂ ਵੀ ਉਨ੍ਹਾਂ  ਦੇ ਨਾਲ ਅਜਿਹੀ ਬਣ ਗਈ ਹਾਂ। ਅਸੀਂ ਕਾਫ਼ੀ ਡਾਂਸ ਕੀਤਾ, ਕਾਫ਼ੀ ਗਾਣੇ ਗਾਏ ਅਤੇ ਕਾਫ਼ੀ ਚੀਜਾਂ ਕੀਤੀਆਂ। ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਸੀਂ ਵਿਸ਼ਵ ਕੱਪ ਦੀ ਸਭ ਤੋਂ ਖੁਸ਼ ਮਿਜ਼ਾਜ ਟੀਮ ਹਾਂ - ਹਾਲਾਂਕਿ ਥਾਈਲੈਂਡ ਸਾਨੂੰ ਕੁੱਝ ਚੁਣੌਤੀ ਦੇ ਸਕਦੀ ਹੈ। ਇਸ 'ਕੂਲ ਟੀਮ ਦੀ ਸਰਗਨਾ ਜੇਮਿਮਾ ਰੋਡਰਿਗੇਜ ਹੈ ਜੋ ਮਜ਼ਾਕਿਆ ਵੀਡੀਓਜ਼ ਬਣਾਉਂਦੀਆਂ ਹਾਂ ਅਤੇ ਬਿਹਤਰੀਨ ਗਿਟਾਰ ਵੀ ਵਜਾਉਂਦੀ ਹੈ। ਕਦੇ ਕਦੇ ਡ੍ਰੈਸਿੰਗ ਰੂਮ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਡਾਂਸ ਫਲੋਰ ਹੋਵੇ। ਉਨ੍ਹਾਂ ਨੇ ਕਿਹਾ, ''ਜੇਕਰ ਤੁਸੀਂ ਸਾਡੀ ਟੀਮ ਦੀ ਉਮਰ ਦੇਖੋ ਤਾਂ ਤੁਸੀਂ ਇਸ ਨੂੰ ਮਹਿਸੂਸ ਕਰ ਸਕਦੇ ਹੋ। ਇਸ ਤਰ੍ਹਾਂ ਦੀ ਨੌਜਵਾਨ ਟੀਮ ਨੂੰ ਵੇਖਦੇ ਹੋਏ ਇਸ 'ਚ ਮਜ਼ਾ ਹੋਣਾ ਚਾਹੀਦਾ ਹੈ।

PunjabKesari


Related News