ਆਈ.ਸੀ. ਸੀ. ਟੀ 20 ਰੈਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੀ ਸਮ੍ਰਿਤੀ ਮੰਧਾਨਾ

2/14/2020 5:06:55 PM

ਸਪੋਰਟਸ ਡੈਸਕ— ਭਾਰਤੀ ਸਟਾਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਸ਼ੁੱਕਰਵਾਰ ਨੂੰ ਬੱਲੇਬਾਜ਼ਾਂ ਦੀ ਤਾਜ਼ਾ ਜਾਰੀ ਆਈ. ਸੀ. ਸੀ. ਮਹਿਲਾ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ 3 ਸਥਾਨਾਂ ਦੀ ਲੰਬੀ ਛਲਾਂਗ ਲਗਾ ਕੇ ਉਹ ਚੌਥੇ ਸਥਾਨ 'ਤੇ ਪਹੁੰਚ ਗਈ, ਜਦ ਕਿ ਜੇਮਿਮਾ ਰੋਡਰਿਗਸ 7ਵੇਂ ਨੰਬਰ 'ਤੇ ਖਿਸਕ ਗਈ। ਹਰਮਨਪ੍ਰੀਤ ਕੌਰ ਬੱਲੇਬਾਜ਼ਾਂ ਦੀ ਇਸ ਸੂਚੀ 'ਚ ਨੌਂਵੇ ਸਥਾਨ 'ਤੇ ਕਾਇਮ ਹੈ।

PunjabKesari

ਗੇਂਦਬਾਜ਼ਾਂ ਦੀ ਸੂਚੀ 'ਚ ਪੂਨਮ ਯਾਦਵ 6 ਸਥਾਨ ਖਿਸਕ ਕੇ ਟਾਪ 10 ਤੋਂ ਬਾਹਰ ਹੋ ਗਈ ਅਤੇ ਹੁਣ 12ਵੇਂ ਸਥਾਨ 'ਤੇ ਬਣੀ ਹੋਈ ਹੈ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਕਿ ਨਿਊਜ਼ੀਲੈਂਡ ਦੀ ਤੀਜੇ ਨੰਬਰ ਦੀ ਖਿਡਾਰੀ ਸੂਜੀ ਬੇਟਸ ਨੇ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਉਨ੍ਹਾਂ ਦੀ ਸਾਥੀ ਅਤੇ ਕਪਤਾਨ ਸੋਫੀ ਦੇਵਿਨੇ ਚਾਰ ਸਥਾਨ ਦੀ ਛਲਾਂਗ ਲੱਗਾ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ। 

ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਬੇਥ ਮੂਨੀ ਅਤੇ ਮੰਧਾਨਾ ਨੇ ਜਿੱਥੇ ਰੈਂਕਿੰਗ 'ਚ ਉਪਰ ਦੀ ਵੱਲ ਕਦਮ ਵਧਾਏ ਤਾਂ ਉਥੇ ਹੀ ਮੇਗ ਲੈਨਿੰਗ ਨੂੰ ਤਿੰਨ ਸਥਾਨ ਦਾ ਨੁਕਸਾਨ ਹੋਇਆ, ਹਾਲਾਂਕਿ ਉਹ ਟਾਪ 5 'ਚ ਬਣੀ ਹੋਈ ਹੈ। ਗੇਂਦਬਾਜ਼ਾਂ 'ਚ ਐਲਿਸੇ ਪੈਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦੱਮ 'ਤੇ ਚਾਰ ਸਥਾਨਾਂ ਦੀ ਛਲਾਂਗ ਨਾਲ ਟਾਪ 10 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਉਹ 7ਵੇਂ ਨੰਬਰ 'ਤੇ ਪਹੁੰਚ ਗਈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ