ਗਣਤੰਤਰ ਦਿਵਸ ਸਮਾਗਮ ''ਚ ਨਹੀਂ ਪਹੁੰਚੀ ਨਿਗਮ ਕਮਿਸ਼ਨਰ ਨੀਰੂ ਕਤਿਆਲ, ਬਦਲੀ ਮਗਰੋਂ ਨਹੀਂ ਸੰਭਾਲਿਆ ਅਹੁਦਾ

Monday, Jan 26, 2026 - 10:26 AM (IST)

ਗਣਤੰਤਰ ਦਿਵਸ ਸਮਾਗਮ ''ਚ ਨਹੀਂ ਪਹੁੰਚੀ ਨਿਗਮ ਕਮਿਸ਼ਨਰ ਨੀਰੂ ਕਤਿਆਲ, ਬਦਲੀ ਮਗਰੋਂ ਨਹੀਂ ਸੰਭਾਲਿਆ ਅਹੁਦਾ

ਲੁਧਿਆਣਾ (ਹਿਤੇਸ਼): ਪੰਜਾਬ ਸਰਕਾਰ ਵੱਲੋਂ 21 ਜਨਵਰੀ ਨੂੰ 26 IAS ਅਤੇ PCS ਅਧਿਕਾਰੀਆਂ ਦੀ ਟ੍ਰਾਂਸਫਰ ਕੀਤੀ ਗਈ ਸੀ। ਇਨ੍ਹਾਂ ਵਿਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਬਦਲ ਦਿੱਤਾ ਗਿਆ ਸੀ। ਇਸ ਦੇ ਤਹਿਤ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਨੂੰ DC ਰੋਪੜ ਲਗਾਇਆ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਪੁੱਡਾ ਦੀ ਚੀਫ਼ ਨੀਰੂ ਕਤਿਆਲ ਨੂੰ ਲੁਧਿਆਣਾ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।

ਲੁਧਿਆਣਾ ਨਗਰ ਨਿਗਮ ਦੇ ਪਿਛਲੇ ਕਮਿਸ਼ਨਰ ਅਦਿੱਤਿਆ ਵੱਲੋਂ 23 ਜਨਵਰੀ ਨੂੰ ਚਾਰਜ ਛੱਡ ਦਿੱਤਾ ਗਿਆ ਸੀ ਅਤੇ DC ਰੋਪੜ ਦੇ ਰੂਪ 'ਚ 24 ਜਨਵਰੀ ਨੂੰ ਜੁਆਇਨ ਕਰ ਲਿਆ ਸੀ। ਪਰ ਨਗਰ ਨਿਗਮ ਲੁਧਿਆਣਾ ਦੀ ਨਵੀਂ ਕਮਿਸ਼ਨਰ ਨੀਰੂ ਕਤਿਆਲ ਵੱਲੋਂ 24-25 ਜਨਵਰੀ ਨੂੰ ਜੁਆਇਨ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ 26 ਜਨਵਰੀ ਨੂੰ ਨਗਰ ਨਿਗਮ ਲੁਧਿਆਣਾ ਵਿਚ ਹੋਣ ਵਾਲੇ ਗਣਤੰਤਰ ਦਿਵਸ ਪ੍ਰੋਗਰਾਮ ਦੇ ਵਿਚ ਪਹੁੰਚੀ।

ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਨਗਰ ਨਿਗਮ ਲੁਧਿਆਣਾ ਦੇ ਗਣਤੰਤਰ ਦਿਵਸ ਪ੍ਰੋਗਰਾਮ ਦੌਰਾਨ ਕਮਿਸ਼ਨਰ ਮੌਜੂਦ ਨਹੀਂ ਸੀ, ਜਿਸ ਦੇ ਚਲਦੇ ਮੇਅਰ ਦੇ ਨਾਲ ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਨੇ ਕਮਿਸ਼ਨਰ ਦੇ ਰੂਪ ਵਿਚ ਜ਼ਿੰਮੇਵਾਰੀ ਨਿਭਾਈ। ਇਸ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦੇ ਵਿਚ ਹੋਣ ਵਾਲੇ ਪ੍ਰੋਗਰਾਮ ਦੇ ਵਿਚ ਹਿੱਸਾ ਲੈਣ ਤੋਂ ਬਾਅਦ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਹੁੰਦਾ ਹੈ, ਉਸ ਦੇ ਵਿਚ ਸ਼ਾਮਲ ਹੋਣ ਜਾਂਦੇ ਹਨ। ਪਰ ਇਸ ਵਾਰ ਸ਼ਾਇਦ ਅਜਿਹਾ ਵੀ ਨਹੀਂ ਹੋਵੇਗਾ ਕਿਉਂਕਿ ਨਵੀਂ ਨਗਰ ਨਿਗਮ ਕਮਿਸ਼ਨਰ ਨੀਰੂ ਕਤਿਆਲ ਨੇ ਟ੍ਰਾਂਸਫਰ ਹੋਣ ਤੋਂ ਪੰਜ ਦਿਨ ਬਾਅਦ ਵੀ ਹਾਲੇ ਤੱਕ ਜੁਆਇਨ ਨਹੀਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਲੁਧਿਆਣਾ ਦੀ ਨਵੀਂ ਕਮਿਸ਼ਨਰ ਨੀਰੂ ਕਤਿਆਲ ਵੱਲੋਂ ਮੰਗਲਵਾਰ ਯਾਨੀ 27 ਜਨਵਰੀ ਨੂੰ ਜੁਆਇਨ ਕੀਤਾ ਜਾਵੇਗਾ।
 


author

Anmol Tagra

Content Editor

Related News