ਰੋਡ੍ਰੀਗੇਜ, ਮੰਧਾਨਾ ਆਈ.ਸੀ.ਸੀ. ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ

02/12/2019 2:13:55 PM

ਦੁਬਈ— ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ 'ਚ ਨਿਊਜ਼ੀਲੈਂਡ ਨੇ 3-0 ਨਾਲ ਹਰਾਇਆ। ਰੋਡ੍ਰੀਗੇਜ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 132 ਦੌੜਾਂ ਬਣਾਈਆਂ ਜਦਕਿ ਮੰਧਾਨਾ ਨੇ 180 ਦੌੜਾਂ ਜੋੜੀਆਂ ਅਤੇ ਉਸ ਨੂੰ ਚਾਰ ਪਾਇਦਾਨ ਦਾ ਫਾਇਦਾ ਮਿਲਿਆ। ਗੇਂਦਬਾਜ਼ਾਂ 'ਚ ਸਪਿਨਰ ਰਾਧਾ ਯਾਦਵ 18 ਪਾਇਦਾਨ ਚੜ ਕੇ 10ਵੇਂ ਸਥਾਨ 'ਤੇ ਪਹੁੰਚ ਗਈ। ਦੀਪਤੀ ਸ਼ਰਮਾ ਪੰਜ ਪਾਇਦਾਨ ਚੜ੍ਹ ਕੇ 14ਵੇਂ ਸਥਾਨ 'ਤੇ ਪਹੁੰਚ ਗਈ ਹੈ। 
PunjabKesari
ਨਿਊਜ਼ੀਲੈਂਡ ਦੀ ਸੋਫੀ ਡੇਵਾਈਨ 11ਵੇਂ ਤੋਂ 8ਵੇਂ ਸਥਾਨ 'ਤੇ ਪਹੁੰਚ ਗਈ ਹੈ। ਕਪਤਾਨ ਐਮੀ ਸੈਟਰਥਵੇਟ 23ਵੇਂ ਤੋਂ 17ਵੇਂ ਸਥਾਨ 'ਤੇ ਆ ਗਈ ਹੈ। ਹਰਫਨਮੌਲਾਵਾਂ 'ਚ ਵੈਸਟਇੰਡੀਜ਼ ਦੀ ਡਿਏਂਡ੍ਰਾ ਡੋਟਿਨ ਚੋਟੀ 'ਤੇ ਹੈ। ਬੱਲੇਬਾਜ਼ਾਂ 'ਚ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਤਿੰਨ ਪਾਇਦਾਨ ਚੜ ਕੇ 15ਵੇਂ ਸਥਾਨ 'ਤੇ ਪਹੁੰਚ ਗਈ। ਵਨ ਡੇ ਫਾਰਮੈਟ 'ਚ ਚੋਟੀ 'ਤੇ ਕਾਬਜ ਸਨਾ ਮੀਰ 6 ਪਾਇਦਾਨ ਚੜ ਕੇ 28ਵੇਂ ਸਥਾਨ 'ਤੇ ਹੈ। ਟੀਮ ਰੈਂਕਿੰਗ 'ਚ ਨਿਊਜ਼ੀਲੈਂਡ ਇੰਗਲੈਂਡ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ। ਆਸਟਰੇਲੀਆ ਚੋਟੀ 'ਤੇ ਅਤੇ ਭਾਰਤ ਪੰਜਵੇਂ ਸਥਾਨ 'ਤੇ ਹੈ।


Tarsem Singh

Content Editor

Related News