ਪਹਿਲੀ ਮਹਿਲਾ ਮਹਾਰਾਸ਼ਟਰ ਪ੍ਰੀਮੀਅਰ ਲੀਗ ਦੀਆਂ ਆਈਕਨ ਖਿਡਾਰਨਾਂ ’ਚ ਮੰਧਾਨਾ ਸ਼ਾਮਲ
Sunday, Apr 07, 2024 - 08:09 PM (IST)
ਪੁਣੇ– ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਇਸ ਸਾਲ ਜੂਨ ਵਿਚ ਹੋਣ ਵਾਲੀ ਪਹਿਲੀ ਮਹਿਲਾ ਮਹਾਰਾਸ਼ਟਰ ਪ੍ਰੀਮੀਅਰ ਲੀਗ (ਡਬਲਯੂ. ਐੱਮ. ਪੀ. ਐੱਲ.) ਦੀਆਂ ਆਈਕਨ ਖਿਡਾਰਨਾਂ ਵਿਚ ਜਗ੍ਹਾ ਮਿਲੀ ਹੈ। ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ. ਸੀ. ਏ.) ਨੇ ਇਸ ਫ੍ਰੈਂਚਾਈਜ਼ੀ ਆਧਾਰਿਤ ਟੀ-20 ਟੂਰਨਾਮੈਂਟ ਦਾ ਅਧਿਕਾਰਤ ਐਲਾਨ ਕੀਤਾ, ਜਿਸ ਵਿਚ 4 ਟੀਮਾਂ ਹਿੱਸਾ ਲੈਣਗੀਆਂ ਤੇ ਇਸਦਾ ਆਯੋਜਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਅਗਵਾਈ ਵਿਚ ਕੀਤਾ ਜਾਵੇਗਾ।
ਟੂਰਨਾਮੈਂਟ ਦੀਆਂ ਆਈਕਨ ਖਿਡਾਰਨਾਂ ਵਿਚ ਸਮ੍ਰਿਤੀ ਤੋਂ ਇਲਾਵਾ ਦੇਵਿਕਾ ਵੈਦ, ਅਨੁਜਾ ਪਾਟਿਲ, ਕਿਰਣ ਨਵਗਿਰੇ ਤੇ ਸ਼ਰਧਾ ਫੋਕਰਕਰ ਨੂੰ ਜਗ੍ਹਾ ਮਿਲੀ ਹੈ। ਪਹਿਲੇ ਸੈਸ਼ਨ ਦੀ ਜੇਤੂ ਟੀਮ ਨੂੰ 20 ਲੱਖ ਰੁਪਏ ਜਦਕਿ ਉਪ ਜੇਤੂ ਟੀਮ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।