ICC Women''s Rankings : ਸਮਿ੍ਰਤੀ-ਝੂਲਨ ਦੀ ਰੈਂਕਿੰਗ ਬਰਕਰਾਰ, ਸ਼ਿਖਾ ਟਾਪ 10 ’ਚ ਪਰਤੀ

Tuesday, Apr 06, 2021 - 07:32 PM (IST)

ICC Women''s Rankings : ਸਮਿ੍ਰਤੀ-ਝੂਲਨ ਦੀ ਰੈਂਕਿੰਗ ਬਰਕਰਾਰ, ਸ਼ਿਖਾ ਟਾਪ 10 ’ਚ ਪਰਤੀ

ਦੁਬਈ— ਭਾਰਤ ਦੀ ਸਲਾਮੀ ਬੱਲੇਬਾਜ਼ ਸਮਿ੍ਰਤੀ ਮੰਧਾਨਾ, ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੇ ਹਰਫ਼ਨਮੌਲਾ ਦੀਪਤੀ ਸ਼ਰਮਾ ਕੌਮਾਂਤਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੀ ਮਹਿਲਾ ਵਨ-ਡੇ ਰੈਂਕਿੰਗ ’ਚ ਆਪਣੇ ਸਥਾਨ ’ਤੇ ਬਰਕਰਾਰ ਹਨ ਜਦਕਿ ਸ਼ਿਖਾ ਪਾਂਡੇ ਨੇ ਚੋਟੀ ਦੇ 10 ’ਚ ਵਾਪਸੀ ਕੀਤੀ ਹੈ।

ਮੰਧਾਨਾ 710 ਅੰਕ ਲੈ ਕੇ 7ਵੇਂ ਸਥਾਨ ’ਤੇ ਹੈ ਜਦਕਿ ਕਪਤਾਨ ਮਿਤਾਲੀ ਰਾਜ ਬੱਲੇਬਾਜ਼ੀ ਦੀ ਰੈਂਕਿੰਗ ’ਚ 8ਵੇਂ ਸਥਾਨ ’ਤੇ ਹੈ। ਇੰਗਲੈਂਡ ਦੀ ਟੈਮੀ ਬਿਊਮੋਂਟ ਚੋਟੀ ’ਤੇ ਹੈ।  ਗੇਂਦਬਾਜ਼ੀ ’ਚ ਗੋਸਵਾਮੀ 681 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਹੈ ਜਦਕਿ ਪੂਨਮ ਯਾਦਵ ਅੱਠਵੇਂ ਸਥਾਨ ਤੇ ਸ਼ਿਖਾ ਦਸਵੇਂ ਸਥਾਨ ’ਤੇ ਹੈ। ਸ਼ਿਖਾ ਫ਼ਰਵਰੀ 2019 ’ਚ ਕਰੀਅਰ ਦੀ ਸਰਵਸ੍ਰੇਸ਼ਠ ਪੰਜਵੀਂ ਰੈਂਕਿੰਗ ’ਤੇ ਪਹੁੰਚੀ ਸੀ। ਹਰਫ਼ਨਮੌਲਾ ’ਚ ਚੋਟੀ ਦੇ ਦਸ ’ਚ ਦੀਪਤੀ ਇਕਮਾਤਰ ਭਾਰਤੀ ਹੈ ਜੋ 343 ਅੰਕ ਦੇ ਨਾਲ ਪੰਜਵੇਂ ਸਥਾਨ ’ਤੇ ਹੈ। 


author

Tarsem Singh

Content Editor

Related News