ਸਮਿਥ ਨੇ ਤੋੜਿਆ 73 ਸਾਲ ਪੁਰਾਣਾ ਰਿਕਾਰਡ, ਬ੍ਰੈਡਮੈਨ ਵੀ ਹੋਏ ਪਿੱਛੇ

11/30/2019 11:52:19 AM

ਐਡੀਲੇਡ : ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ੀ ਨਾਲ 7000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ, ਜਿਸ ਨੇ 1946 ਵਿਚ ਬਣਿਆ ਰਿਕਾਰਡ ਤੋੜ ਦਿੱਤਾ ਅਤੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਡਾਨ ਬ੍ਰੈਡਮੈਨ ਨੂੰ ਪਛਾੜ ਕੇ 11ਵੇਂ ਸਥਾਨ 'ਤੇ ਆ ਗਏ ਹਨ। ਸਮਿਥ ਨੇ ਪਾਕਿਸਤਾਨ ਖਿਲਾਫ ਦੂਜੇ ਟੈਸਟ ਵਿਚ ਇਕ ਦੌੜ ਲੈ ਕੇ ਇਸ ਅੰਕੜੇ ਨੂੰ ਛੂਹਿਆ। ਉਸ ਨੇ 73 ਸਾਲ ਪੁਰਾਣੇ ਇੰਗਲੈਂਡ ਦੇ ਵੈਲੀ ਹਾਮੰਡ ਦਾ ਰਿਕਾਰਡ ਤੋੜਿਆ।

PunjabKesari

ਹਾਮੰਡ ਨੇ 131 ਪਾਰੀਆਂ ਵਿਚ 7000 ਦੌੜਾਂ ਪੂਰੀਆਂ ਕੀਤੀਆਂ ਸੀ ਜਦਕਿ ਸਮਿਥ ਦੀ ਇਹ 126ਵੀਂ ਪਾਰੀ ਸੀ। ਸਮਿਥ ਨੇ ਇਸ ਸਾਲ ਏਸ਼ਜ਼ ਸੀਰੀਜ਼ ਦੀ 7 ਪਾਰੀਆਂ ਵਿਚ 774 ਦੌੜਾਂ ਬਣਾਈਆਂ ਸੀ। ਸਮਿਥ ਬ੍ਰਿਸਬੇਨ ਵਿਚ ਪਹਿਲੇ ਹੀ ਟੈਸਟ ਵਿਚ ਇਹ ਰਿਕਾਰਡ ਬਣਾ ਲੈਂਦੇ ਪਰ ਅਚਾਨਕ 4 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਉਸ ਦਾ ਟੀਚਾ ਗ੍ਰੇਗ ਚੈਪਲ ਤੋਂ ਅੱਗੇ ਨਿਕਲਣਾ ਹੋਵੇਗਾ ਜਿਸ ਦੀਆਂ 7110 ਦੌੜਾਂ ਹਨ। ਆਸਟਰੇਲੀਆ ਲਈ ਰਿਕੀ ਪੋਂਟਿੰਗ ਨੇ 168 ਟੈਸਟ ਵਿਚ ਸਭ ਤੋਂ ਵੱਧ 13378 ਦੌੜਾਂ ਬਣਾਈਆਂ ਹਨ।

PunjabKesari