ਅਰਧ ਸੈਂਕੜੇ ਤੋਂ ਖੁੰਝੇ ਪਰ ਧੋਨੀ ਦਾ ਵੱਡਾ ਰਿਕਾਰਡ ਤੋੜ ਗਏ ਕਪਤਾਨ ਕੋਹਲੀ

Friday, Jan 24, 2020 - 11:27 PM (IST)

ਅਰਧ ਸੈਂਕੜੇ ਤੋਂ ਖੁੰਝੇ ਪਰ ਧੋਨੀ ਦਾ ਵੱਡਾ ਰਿਕਾਰਡ ਤੋੜ ਗਏ ਕਪਤਾਨ ਕੋਹਲੀ

ਜਲੰਧਰ— ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਭਾਵੇ ਹੀ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ ਪਰ ਉਸ ਨੇ ਇਸ ਦੌਰਾਨ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਕਪਤਾਨ ਕੋਹਲੀ ਭਾਰਤ ਨੂੰ ਵਿਦੇਸ਼ੀ ਦੌਰਿਆਂ 'ਤੇ ਸਭ ਤੋਂ ਤੇਜ਼ੀ ਨਾਲ 50 ਮੈਚ ਜਿਤਾਉਣ ਵਾਲੇ ਕਪਤਾਨ ਬਣ ਗਏ ਹਨ। ਕੋਹਲੀ ਨੇ ਭਾਰਤ ਨੂੰ ਵਿਦੇਸ਼ੀ ਦੌਰਿਆਂ 'ਤੇ 77 ਮੈਚਾਂ 'ਚੋਂ 50 ਮੈਚ ਜਿੱਤੇ ਹਨ।

PunjabKesari
ਕੋਹਲੀ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂ ਸੀ। ਧੋਨੀ ਨੇ ਵਿਦੇਸ਼ੀ ਦੌਰਿਆਂ 'ਤੇ ਭਾਰਤ ਦੇ ਲਈ 130 ਮੈਚਾਂ 'ਚ ਕਪਤਾਨੀ ਕਰ 50 ਮੈਚ ਜਿੱਤਣ ਦਾ ਕਾਰਨਾਮਾ ਦਿਖਾਇਆ ਸੀ ਪਰ ਕੋਹਲੀ ਨੇ ਇਸ ਰਿਕਾਰਡ ਨੂੰ ਸਿਰਫ 77 ਮੈਚਾਂ 'ਚ ਹੀ ਹਾਸਲ ਕਰ ਲਿਆ ਹੈ। ਵਿਰਾਟ ਤੋਂ ਤੇਜ਼ ਸਿਰਫ ਆਸਟਰੇਲੀਆ ਦੇ ਕਪਤਾਨ ਰਿਕੀ ਪੋਂਟਿੰਗ ਹਨ। ਪੋਂਟਿੰਗ ਨੇ 74 ਮੈਚਾਂ 'ਚ ਵਿਦੇਸ਼ੀ ਦੌਰਿਆਂ 'ਤੇ 50 ਜਿੱਤ ਦਰਜ ਕਰ ਲਈ ਸੀ।
ਵਿਦੇਸ਼ੀ ਦੌਰਿਆਂ 'ਤੇ ਸਭ ਤੋਂ ਤੇਜ਼ 50 ਜਿੱਤ ਦਰਜ ਕਰਨ ਵਾਲੇ ਕਪਤਾਨ


ਕਪਤਾਨ
ਟੀਮ ਮੈਚ

ਰਿਕੀ ਪੋਂਟਿੰਗ
ਆਸਟਰੇਲੀਆ 74

ਵਿਰਾਟ ਕੋਹਲੀ
ਭਾਰਤ 77

ਕਲਾਈਵ ਲਾਈਡ
ਵੈਸਟਇੰਡੀਜ਼ 87
ਗ੍ਰੀਮ ਸਮਿਥ
ਦੱਖਣੀ ਅਫਰੀਕਾ
99
ਐੱਮ. ਐੱਸ. ਧੋਨੀ ਭਾਰਤ
130


ਇਸ ਦੇ ਨਾਲ ਕੋਹਲੀ ਵਿਦੇਸ਼ੀ ਜ਼ਮੀਨ 'ਤੇ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਕੋਹਲੀ ਦੇ ਨਾਂ ਪਹਿਲੇ ਮੈਚ ਦੇ ਬਾਅਦ 27 ਪਾਰੀਆਂ 'ਚ 961 ਦੌੜਾਂ ਹੋ ਗਈਆਂ ਹਨ। ਵਿਰਾਟ ਨੇ ਇਸ ਮਾਮਲੇ 'ਚ ਪਾਕਿਸਤਾਨ ਦੇ ਮੁਹੰਮਦ ਹਫੀਜ਼ ਤੇ ਅਹਿਮਦ ਸ਼ਹਿਜਾਦ ਨੂੰ ਪਿੱਛੇ ਛੱਡਿਆ।
ਟੀ-20 'ਚ ਵਿਦੇਸ਼ੀ ਜ਼ਮੀਨ 'ਤੇ ਸਭ ਤੋਂ ਜ਼ਿਆਦਾ ਦੌੜਾਂ (ਬਤੌਰ ਕਪਤਾਨ)

PunjabKesari


ਖਿਡਾਰੀ
ਪਾਰੀਆਂ ਦੌੜਾਂ

ਵਿਰਾਟ ਕੋਹਲੀ
27 961

ਮੁਹੰਮਦ ਹਫੀਜ਼
35 955

ਅਹਿਮਦ ਸ਼ਹਿਜਾਦ
34 904
     

ਓਵਰਸੀਜ਼ 'ਚ ਲਗਾਤਾਰ 5 ਟੀ-20 ਜਿੱਤੇ
ਡਬਲਯੂ
ਡਬਲਯੂ
ਡਬਲਯੂ
ਡਬਲਯੂ
ਡਬਲਯੂ
ਵਿਰਾਟ ਕੋਹਲੀ—5
ਮਹਿੰਦਰ ਸਿੰਘ ਧੋਨੀ—4
ਸੁਰੇਸ਼ ਰੈਨਾ—3
2019 ਤੋਂ ਬਾਅਦ ਟੀ-20 'ਚ ਸਭ ਤੋਂ ਜ਼ਿਆਦਾ ਛੱਕੇ

PunjabKesari
1. ਵਿਰਾਟ ਕੋਹਲੀ -26
2. ਹਜਰਤੁਲਾਹ ਜਜਈ- 24
3. ਕੇਰੋਨ ਪੋਲਾਰਡ-24
ਜ਼ਿਕਰਯੋਗ ਹੈ ਕਿ ਆਕਲੈਂਡ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 204 ਦੌੜਾਂ ਦਾ ਟੀਚਾ ਦਿੱਤਾ ਸੀ ਜਵਾਬ 'ਚ ਭਾਰਤੀ ਟੀਮ ਨੇ 19ਵੇਂ ਓਵਰ 'ਚ ਹੀ ਹਾਸਲ ਕਰ 6 ਵਿਕਟਾਂ ਨਾਲ ਮੈਚ ਜਿੱਤ ਲਿਆ।


author

Gurdeep Singh

Content Editor

Related News