ਸਿੰਗਾਪੁਰ ਨੇ ਵਿਸ਼ਵ ਟੀ-20 ਕੁਆਲੀਫਾਇਰ 'ਚ ਸਕਾਟਲੈਂਡ ਨੂੰ ਹਰਾਇਆ
Sunday, Oct 20, 2019 - 10:21 AM (IST)
ਸਪੋਰਟਸ ਡੈਸਕ— ਸਕਾਟਲੈਂਡ ਦੀ ਟੀਮ 2020 ਟੀ-20 ਵਿਸ਼ਵ ਕੱਪ ਦੇ ਕੁਆਲੀਫਾਇੰਗ ਟੂਰਨਾਮੈਂਟ ਦੇ ਪਹਿਲੇ ਦਿਨ ਸਿੰਗਾਪੁਰ ਖਿਲਾਫ ਉਲਟਫੇਰ ਦਾ ਸ਼ਿਕਾਰ ਹੋ ਗਈ। ਦੁਨੀਆ ਦੀ 12ਵੇਂ ਨੰਬਰ ਦੀ ਟੀਮ ਸਕਾਟਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਪਰ ਟੀਮ ਨੂੰ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਆਖਰੀ ਓਵਰ 'ਚ ਉਸ ਨੂੰ ਸਿਰਫ 8 ਦੌੜਾਂ ਦੀ ਲੋੜ ਸੀ।
ਦੁਨੀਆ ਦੀ 21ਵੇਂ ਨੰਬਰ ਦੀ ਟੀਮ ਸਿੰਗਾਪੁਰ ਨੇ ਸੁਰਿੰਦਰ ਚੰਦਰਮੋਹਨ ਦੀ 51 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਸਕਾਟਲੈਂਡ ਦੀ ਟੀਮ 9 ਵਿਕਟਾਂ 'ਤੇ 166 ਦੌੜਾਂ ਹੀ ਬਣਾ ਸਕੀ। ਸਕਾਟਲੈਂਡ ਦੀ ਟੀਮ ਇਸ ਦੇ ਜਵਾਬ 'ਚ ਤਿੰਨ ਵਿਕਟਾਂ 'ਤੇ 123 ਦੌੜਾਂ ਬਣਾ ਕੇ ਚੰਗੀ ਸਥਿਤੀ 'ਚ ਸੀ ਪਰ ਸੇਲਾਡੋਰ ਵਿਜੇਕੁਮਾਰ (16 ਦੌੜਾਂ 'ਤੇ ਤਿੰਨ ਵਿਕਟਾਂ), ਸਿੱਧਾਂਤ ਸਿੰਘ (27 ਦੌੜਾਂ 'ਤੇ ਦੋ ਵਿਕਟਾਂ) ਅਤੇ ਅਮਜਦ ਮਹਿਬੂਬ (36 ਦੌੜਾਂ 'ਤੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 9 ਵਿਕਟਾਂ 'ਤੇ 166 ਦੌੜਾਂ ਹੀ ਬਣਾ ਸਕੀ। ਸਕਾਟਲੈਂਡ ਵਲੋਂ ਜਾਰਜ ਮੁੰਸੇ ਨੇ 46 ਜਦ ਕਿ ਕੈਲਮ ਮੈਕਲਯੋਡ ਨੇ 44 ਦੌੜਾਂ ਦੀ ਪਾਰੀ ਖੇਡੀ। ਅਮਜਦ ਦੇ ਆਖਰੀ ਓਵਰ 'ਚ ਤਿੰਨ ਵਿਕਟਾਂ ਡਿੱਗਣ ਨਾਲ ਸਕਾਟਲੈਂਡ ਦੀ ਟੀਮ ਸਿਰਫ ਪੰਜ ਦੌੜਾਂ ਹੀ ਬਣਾ ਸਕੀ।