ਮਾਰਿਸਕਾ ਨੂੰ ਹਰਾ ਕੇ ਸਿੰਧੂ ਥਾਈਲੈਂਡ ਓਪਨ ਦੇ ਫਾਈਨਲ ''ਚ ਪਹੁੰਚੀ
Saturday, Jul 14, 2018 - 09:25 PM (IST)

ਬੈਂਕਾਕ— ਓਲੰਪਿਕ ਚਾਂਦੀ ਦਾ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੇ ਸੈਮੀਫਾਈਨਲ ਤੇ ਕੁਆਟਰ ਫਾਈਨਲ 'ਚ ਹਾਰਨ ਦੇ ਗਤੀਰੋਧ ਨੂੰ ਤੋੜਦੇ ਹੋਏ ਸ਼ਨੀਵਾਰ ਨੂੰ ਥਾਈਲੈਂਡ ਓਪਨ ਬੈਡਮਿੰਟਨ ਦੇ ਫਾਈਨਲ 'ਚ ਜਗ੍ਹਾਂ ਬਣਾ ਲਈ। ਦੂਜੀ ਦਰਜਾ ਪ੍ਰਾਪਤ ਤੇ ਤੀਜੀ ਰੈਂਕਿੰਗ ਦੀ ਸਿੰਧੂ ਨੇ ਸੈਮੀਫਾਈਨਲ 'ਚ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ ਇਕ ਘੰਟੇ ਦੇ ਮੁਕਾਬਲੇ 'ਚ 23-21, 16-21, 21-9 ਨਾਲ ਹਰਾਇਆ।
ਸਿੰਧੂ ਇਸ ਜਿੱਤ ਤੋਂ ਬਾਅਦ 29ਵੀਂ ਰੈਂਕਿੰਗ ਦੀ ਗ੍ਰੇਗੋਰੀਆ ਖਿਲਾਫ 3-0 ਦਾ ਰਿਕਾਰਡ ਹੋ ਗਿਆ ਹੈ। ਸਿੰਧੂ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਇਸ ਤੋਂ ਪਹਿਲਾਂ 2017 ਤੇ 2015 'ਚ ਹਰਾਇਆ ਸੀ। ਸਿੰਧੂ ਦਾ ਪਿਛਲੇ 3 ਹਫਤਿਆਂ 'ਚ ਇਹ ਪਹਿਲਾ ਫਾਈਨਲ ਹੈ। 2 ਹਫਤੇ ਪਹਿਲਾਂ ਉਹ ਮਲੇਸ਼ੀਆ ਓਪਨ ਦੇ ਸੈਮੀਫਾਈਨਲ 'ਚ ਹਾਰੀ ਸੀ, ਜਦਕਿ ਪਿਛਲੇ ਹਫਤੇ ਉਸ ਨੂੰ ਇੰਡੋਨੇਸ਼ੀਆ ਓਪਨ ਦੇ ਕੁਆਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਥੇ ਉਸਦਾ ਸਫਰ ਫਾਈਨਲ 'ਚ ਪਹੁੰਚ ਚੁੱਕਿਆ ਹੈ।