ਜਾਪਾਨ ਦੀ ਸੇਈਨਾ ਨੂੰ ਹਰਾ ਸਿੰਧੂ ਚੀਨ ਓਪਨ ਦੇ ਪ੍ਰੀ-ਕੁਆਰਟਰ-ਫਾਈਨਲ ''ਚ

09/18/2018 1:16:01 PM

ਚਾਂਗਝੂ : ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਮੰਗਲਵਾਰ ਨੂੰ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਚੀਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਇਸ 10 ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੁਕਾਬਲੇ ਵਿਚ ਓਲੰਪਿਕ ਸਪੋਰਟਸ ਸੈਂਟਰ ਸ਼ਿਨਚੇਂਗ ਜਿਮਨੇਜ਼ੀਅਮ ਵਿਚ ਦੁਨੀਆ ਦੀ 39ਵੇਂ ਨੰਬਰ ਦੀ ਜਾਪਾਨੀ ਖਿਡਾਰਨ ਸੇਈਨਾ ਕਾਵਾਕਾਮੀ ਨੂੰ 21-15, 21-13 ਨਾਲ ਹਰਾਇਆ। ਮੈਚ ਦੀ ਸ਼ੁਰੂਆਤ ਵਿਚ ਮੁਕਾਬਲਾ ਕਰੀਬੀ ਰਿਹਾ ਪਰ ਇਸ ਤੋਂ ਬਾਅਦ ਸਿੰਧੂ ਨੇ 13-7 ਦੀ ਬੜ੍ਹਤ ਬਣਾ ਲਈ। ਭਾਰਤੀ ਖਿਡਾਰਨ ਨੇ ਰੈਲੀ ਵਿਚ ਦਬਦਬਾ ਬਣਾ ਬਣਾਇਆ ਅਤੇ ਬਿਨਾ ਪਰੇਸ਼ਾਨੀ ਤੋਂ ਪਹਿਲਾ ਸੈੱਟ ਜਿੱਤ ਲਿਆ। ਦੂਜੇ ਸੈੱਟ ਵਿਚ ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ 6-0 ਦੀ ਬੜ੍ਹਤ ਬਣਾਈ। ਸੇਈਨਾ ਨੇ ਹਾਲਾਂਕਿ ਵਾਪਸੀ ਕੀਤੀ ਅਤੇ ਸਕੋਰ 8-10 ਕਰਨ 'ਚ ਸਫਲ ਰਹੀ। ਭਾਰਤੀ ਖਿਡਾਰਨ ਬ੍ਰੇਕ ਤੱਕ 11-9 ਨਾਲ ਅੱਗੇ ਸੀ। ਬ੍ਰੇਕ ਤੋਂ ਬਾਅਦ ਸਿੰਧੂ ਨੇ 15-11 ਦੀ ਬੜ੍ਹਤ ਬਣਾਈ ਅਤੇ ਫਿਰ 20-12 ਦੇ ਸਕੋਰ 'ਤੇ 8 ਪੁਆਈਂਟ ਹਾਸਲ ਕਰਨ ਤੋਂ ਬਾਅਦ ਆਸਾਨ ਜਿੱਤ ਦਰਜ ਕੀਤੀ।


Related News