ਵਰਲਡ ਟੂਰ ਫਾਈਨਲਜ਼ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਤੋਂ ਬਾਅਦ ਸਿੰਧੂ ਨੂੰ ਮਿਲੀ ਜਿੱਤ
Saturday, Dec 14, 2019 - 10:55 AM (IST)

ਸਪੋਰਟਸ ਡੈਸਕ— ਭਾਰਤ ਦੀ ਮਹਿਲਾ ਸ਼ਟਰਲ ਸਿੰਧੂ ਨੂੰ ਬੀ. ਡਬਲੀਊ. ਐੱਫ ਵਰਲਡ ਟੂਰ ਬੈਡਮਿੰਟਨ ਫਾਈਨਲ ਦੀ ਖਿਤਾਬੀ ਦੌੜ ਤੋਂ ਬਾਹਰ ਹੋ ਜਾਣ ਤੋਂ ਬਾਅਦ ਅਖੀਰ ਸ਼ੁੱਕਰਵਾਰ ਨੂੰ ਜਿੱਤ ਨਸੀਬ ਹੋਈ। ਵਰਲਡ ਚੈਂਪੀਅਨ ਅਤੇ ਇਸ ਟੂਰਨਾਮੈਂਟ ਦੇ ਪਿਛਲੇ ਸੈਸ਼ਨ ਦੀ ਜੇਤੂ ਸਿੰਧੂ ਨੂੰ ਇਸ ਟੂਰਨਾਮੈਂਟ 'ਚ ਲਗਾਤਾਰ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਨਾਲ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਸਨ। ਸਿੰਧੂ ਨੇ ਆਪਣੀ ਉਮੀਦਾਂ ਖ਼ਤਮ ਹੋ ਜਾਣ ਤੋਂ ਬਾਅਦ ਗਰੁਪ ਏ ਦੇ ਆਪਣੇ ਆਖਰੀ ਮੈਚ 'ਚ ਚੀਨ ਦੀ ਹੀ ਵਿਅੰਗ ਜਿਆਓ ਨੂੰ 42 ਮਿੰਟ 'ਚ 21-19,21 19 ਨਾਲ ਹਰਾਇਆ।
ਸਿੰਧੂ ਨੂੰ ਇਸ ਤੋਂ ਪਹਿਲਾਂ ਜਾਪਾਨ ਦੀ ਅਕਾਨੇ ਯਾਮਾਗੁਚੀ ਅਤੇ ਚੀਨ ਦੀ ਯੇਨ ਯੁਫੇਈ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਨੇ ਗਰੁੱਪ-ਏ 'ਚ ਦੋ ਮੈਚ ਹਾਰੇ ਅਤੇ ਇਕ ਮੈਚ ਜਿੱਤਿਆ ਜਦੋਂ ਕਿ ਵਿਅੰਗ ਜਿਆਓ ਨੇ ਆਪਣੇ ਤਿੰਨੋਂ ਮੈਚ ਇਸ ਟੂਰਨਾਮੈਂਟ 'ਚ ਗਵਾਏ ਹਨ