ਸਿੰਧੂ ਅਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲ ''ਚ

07/08/2023 1:05:18 PM

ਕੈਲਗਰੀ- ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਪੀਵੀ ਸਿੰਧੂ ਅਤੇ ਲਕਸ਼ਯ ਸੇਨ ਨੇ ਉਲਟਫੇਰ ਦੀ ਜਿੱਤ ਨਾਲ ਇੱਥੇ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਓਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਸਿੰਧੂ ਨੇ ਸ਼ੁੱਕਰਵਾਰ ਰਾਤ ਨੂੰ ਖੇਡੇ ਗਏ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਫੈਂਗ ਜੇਈ ਨੂੰ ਆਸਾਨੀ ਨਾਲ 21-13, 21-7 ਨਾਲ ਹਰਾਇਆ। ਚਾਰ ਮੈਚਾਂ 'ਚ ਇਸ ਖਿਡਾਰੀ ਖ਼ਿਲਾਫ਼ ਇਹ ਉਸ ਦੀ ਪਹਿਲੀ ਜਿੱਤ ਹੈ। ਸੇਨ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਜਰਮਨ ਕੁਆਲੀਫਾਇਰ ਜੂਲੀਅਨ ਕਾਰਾਗੀ ਨੂੰ 21-8, 17-21, 21-10 ਨਾਲ ਹਰਾਇਆ।

ਇਹ ਵੀ ਪੜ੍ਹੋਸਿੰਧੂ, ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ 'ਚ
ਸਿੰਧੂ ਹੁਣ ਦੁਨੀਆ ਦੀ ਨੰਬਰ ਇਕ ਜਪਾਨ ਦੀ ਯਾਮਾਗੁਚੀ ਨਾਲ ਭਿੜੇਗੀ ਜਦਕਿ ਸੇਨ ਦਾ ਮੁਕਾਬਲਾ ਚੌਥਾ ਦਰਜਾ ਪ੍ਰਾਪਤ ਜਾਪਾਨ ਦੀ ਕੇਂਤਾ ਨਿਸ਼ੀਮੋਟੋ ਨਾਲ ਹੋਵੇਗਾ। ਪੀਵੀ ਸਿੰਧੂ ਦਾ ਚੋਟੀ ਦਾ ਦਰਜਾ ਪ੍ਰਾਪਤ ਜਾਪਾਨੀ ਖਿਡਾਰਨ ਵਿਰੁੱਧ 14-10 ਦਾ ਰਿਕਾਰਡ ਹੈ। ਦੋਵਾਂ ਵਿਚਾਲੇ ਆਖਰੀ ਮੁਲਾਕਾਤ ਪਿਛਲੇ ਸਾਲ ਸਿੰਗਾਪੁਰ ਓਪਨ 'ਚ ਹੋਈ ਸੀ, ਜਿਸ 'ਚ ਜਾਪਾਨੀ ਖਿਡਾਰੀ ਨੇ ਜਿੱਤ ਦਰਜ ਕੀਤੀ ਸੀ। ਦੂਜੇ ਪਾਸੇ ਸੇਨ ਦਾ ਨਿਸ਼ੀਮੋਟੋ ਖ਼ਿਲਾਫ਼ 1-1 ਦਾ ਰਿਕਾਰਡ ਹੈ। ਸਿੰਧੂ ਨੇ ਫੈਂਗ ਜੀ ਦੇ ਖ਼ਿਲਾਫ਼ ਚੰਗੀ ਸ਼ੁਰੂਆਤ ਕੀਤੀ ਅਤੇ 5-1 ਦੀ ਬੜ੍ਹਤ ਬਣਾ ਲਈ।


ਭਾਰਤੀ ਖਿਡਾਰੀ ਇੰਟਰਵਲ ਤੱਕ 11-6 ਨਾਲ ਅੱਗੇ ਸੀ। ਸਿੰਧੂ ਨੇ ਕੋਰਟ ਨੂੰ ਚੰਗੀ ਤਰ੍ਹਾਂ ਕਵਰ ਕੀਤਾ। ਫੈਂਗ ਜੀ ਨੇ ਫਿਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ 12-16 ਦੀ ਬਰਾਬਰੀ ਕਰ ਲਈ ਪਰ ਸਿੰਧੂ ਨੇ ਉਨ੍ਹਾਂ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਅਤੇ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ। ਫੈਂਗ ਜੀ ਨੇ ਦੂਜੀ ਗੇਮ ਦੀ ਸ਼ੁਰੂ 'ਚ 5-1 ਦੀ ਬੜ੍ਹਤ ਬਣਾ ਲਈ ਪਰ ਸਿੰਧੂ ਨੇ ਜਲਦੀ ਹੀ ਅੰਤਰਾਲ 'ਤੇ 11-5 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਸ ਨੂੰ ਮੈਚ ਜਿੱਤਣ 'ਚ ਦੇਰ ਨਹੀਂ ਲੱਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News