ਨਤਾਸ਼ਾ ਦੇ ਮਾਂ ਬਣਨ ''ਤੇ ਸਾਬਕਾ ਬੁਆਏਫ੍ਰੈਂਡ ਨੇ ਦਿੱਤੀ ਵਧਾਈ, ਲਿਖਿਆ- ''ਅਰੇ ਮੰਮੀ ਬਨ ਗਈ''

8/1/2020 1:43:58 PM

ਸਪੋਰਟਸ ਡੈਕਸ : ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪਾਂਡਯਾ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਹਾਰਦਿਕ ਨੇ 30 ਜੁਲਾਈ ਨੂੰ ਪਾਪਾ ਬਣਨ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਉਨ੍ਹਾਂ ਨੇ ਆਪਣੇ ਬੇਟੇ ਦੇ ਹੱਥ ਦੀ ਫੋਟੋ ਸ਼ੇਅਰ ਕਰਦੇ ਹੋਏ ਪੂਰੀ ਦੁਨੀਆ ਨੂੰ ਇਸ ਦੀ ਖ਼ੁਸ਼ਖ਼ਬਰੀ ਦਿੱਤੀ ਸੀ। ਹੁਣ ਨਤਾਸ਼ਾ ਦੇ ਸਾਬਕਾ ਬੁਆਏਫ੍ਰੈਂਡ ਅਲੀ ਗੋਨੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋਂ :  ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ
PunjabKesariਅਦਾਕਾਰ ਅਲੀ ਗੋਨੀ ਨੇ ਨਤਾਸ਼ਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ 'ਅਰੇ ਮੰਮੀ ਬਨ ਗਈ.. ਵਧਾਈ ਹੋਵੇ ਨਤਾਸ਼ਾ ਅਤੇ ਹਾਰਦਿਕ ਪਾਂਡਯਾ।' ਉਨ੍ਹਾਂ ਨੇ ਇਹ ਫੋਟੋ ਆਪਣੇ ਇੰਸਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ
PunjabKesariਸਾਬਕਾ ਬੁਆਏਫ੍ਰੈਂਡ ਵਲੋਂ ਆਇਆ ਇਹ ਸ਼ਾਨਦਾਰ ਪ੍ਰਤੀਕਰਮ ਦੇਖ ਕੇ ਨਤਾਸ਼ਾ ਖ਼ੁਸ਼ ਹੈ। ਉਨ੍ਹਾਂ ਨੇ ਅਲੀ ਦੇ ਇਸ ਪ੍ਰਤੀਕਰਮ ਵਾਲੀ ਫੋਟੋ ਨੂੰ ਆਪਣੀ ਇੰਸ. ਸਟੋਰੀ 'ਤੇ ਵੀ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋਂ : ਸੈਕਸ ਵਰਕਰਾਂ ਦੀ ਮਦਦ ਲਈ ਅੱਗੇ ਆਏ ਕ੍ਰਿਕਟਰ ਗੌਤਮ ਗ਼ਭੀਰ, ਚੁੱਕਿਆ ਇਹ ਵੱਡਾ ਕਦਮ
PunjabKesariਅਲੀ ਗੋਨੀ ਤੋਂ ਪਹਿਲਾਂ ਹੋਰ ਵੀ ਕਈ ਬਾਲੀਵੁੱਡ ਅਦਾਕਾਰ ਅਤੇ ਕ੍ਰਿਕਟਰ ਨੇ ਇਸ ਜੋੜੇ ਨੂੰ ਵਧਾਈ ਦਿੱਤੀ ਹੈ। ਵਿਰਾਟ ਕੋਹਲੀ, ਸ਼ਿਖਰ ਧਵਨ ਤੋਂ ਲੈ ਕੇ ਗੁਰੂ ਰੰਧਾਵਾ ਆਦਿ ਨੇ ਖੁਸ਼ੀ ਜਤਾਈ ਹੈ।


Baljeet Kaur

Content Editor Baljeet Kaur