ਗੋਲਫ : ਸ਼ੁਭੰਕਰ ਫਰਾਂਸ ''ਚ 40ਵੇਂ, ਚੌਰਸੀਆ ਸਾਂਝੇ ਤੌਰ ''ਤੇ 48ਵੇਂ ਸਥਾਨ ''ਤੇ

10/20/2019 11:20:34 PM

ਪੈਰਿਸ— ਸ਼ੁਭੰਕਰ ਸ਼ਰਮਾ ਆਖਰੀ ਦੌਰ 'ਚ 73 ਦੇ ਖਰਾਬ ਪ੍ਰਦਰਸ਼ਨ ਨਾਲ ਇੱਥੇ ਓਪਨ ਡਿ ਫਰਾਂਸ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 'ਤੇ 40ਵੇਂ ਸਥਾਨ 'ਤੇ ਰਿਹਾ ਜਦਕਿ ਉਸਦੇ ਹਮਵਤਨ ਐੱਸ. ਐੱਸ. ਪੀ. ਚੌਰਸੀਆ ਨੇ ਸਾਂਝੇ ਤੌਰ 'ਤੇ 48ਵਾਂ ਸਥਾਨ ਹਾਸਲ ਕੀਤਾ। ਚੌਰਸੀਆ ਨੂੰ ਤਿੰਨ ਦਿਨ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਆਖਰੀ ਦਿਨ ਖਰਾਬ ਪ੍ਰਦਰਸ਼ਨ ਦਾ ਖਮਿਆਜ਼ਾ ਭੁਗਤਾਨਾ ਪਿਆ। ਉਸ ਨੇ ਆਖਰੀ ਦੌਰ 'ਚ 76 ਦਾ ਸਕੋਰ ਬਣਾਇਆ। ਨਿਕੋਲਸ ਕੋਲਸਾਟ੍ਰਸ (72) ਨੇ ਡੈਨਮਾਰਕ ਦੇ ਜੋਕਿਮ ਬੀ ਹੇਨਸਨ (68) ਨੂੰ ਇਕ ਸ਼ਾਟ ਨਾਲ ਪਛਾੜ ਕੇ ਸੱਤ ਸਾਲ 'ਚ ਆਪਣਾ ਪਹਿਲਾ ਯੂਰਪੀਅਨ ਟੂਰ ਖਿਤਾਬ ਜਿੱਤਿਆ।


Gurdeep Singh

Content Editor

Related News