ਸਪੇਨ ਦੌਰਾ ਵਿਸ਼ਵ ਕੱਪ ਲਈ ਚੰਗੀ ਤਿਆਰੀ : ਮਾਰਿਨ

06/24/2018 3:52:46 PM

ਨਵੀਂ ਦਿੱਲੀ— ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਹਾਲ ਹੀ 'ਚ ਖਤਮ ਹੋਏ ਸਪੇਨ ਦੇ ਦੌਰੇ ਨਾਲ ਭਾਰਤ ਨੂੰ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਚੰਗੀ ਤਿਆਰੀ ਕਰਨ ਦਾ ਮੌਕਾ ਮਿਲੇਗਾ। ਮਾਰਿਨ ਦਾ ਮੰਨਣਾ ਹੈ ਕਿ ਭਾਰਤੀ ਖਿਡਾਰਨਾਂ ਨੇ ਹਾਲ ਹੀ 'ਚ ਆਪਣੀ ਖੇਡ 'ਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ, ''ਸਪੇਨ ਦੌਰੇ ਦੇ ਦੌਰਾਨ ਸਾਡੀ ਟੀਮ ਦੇ ਪ੍ਰਦਰਸ਼ਨ ਤੋਂ ਸਾਫ ਹੋ ਗਿਆ ਹੈ ਕਿ ਅਸੀਂ ਸਹੀ ਸਮੇਂ 'ਤੇ ਆਪਣਾ ਪੱਧਰ ਉੱਚਾ ਕੀਤਾ ਹੈ ਅਤੇ ਅਸੀਂ ਜਿਸ ਤਰ੍ਹਾਂ ਚਾਹ ਰਹੇ ਹਾਂ ਖਿਡਾਰਨਾਂ ਉਸੇ ਤਰ੍ਹਾਂ ਸਹੀ ਤਾਲਮੇਲ ਬਿਠਾ ਰਹੀਆਂ ਹਨ।ਅਗਲੇ ਤਿੰਨ ਹਫਤੇ ਅਸੀਂ ਫਿੱਟਨੈਸ ਪੱਧਰ ਬਣਾਏ ਰੱਖਣ ਅਤੇ ਪੂਰੇ 60 ਮਿੰਟ ਤੱਕ ਆਪਣੀ ਤੇਜ਼ੀ ਬਰਕਰਾਰ ਰੱਖਣ 'ਤੇ ਧਿਆਨ ਦੇਵਾਂਗੇ।'' 

ਮਾਰਿਨ ਨੇ ਕਿਹਾ, ''ਖਿਡਾਰਨਾਂ ਨੇ ਸਪੇਨ 'ਚ ਪੰਜ ਮੈਚਾਂ ਦੀ ਲੜੀ ਦੇ ਦੌਰਾਨ ਮਾਨਸਿਕ ਮਜ਼ਬੂਤੀ ਦਿਖਾਈ। ਅਸੀਂ ਹੁਣ ਆਪਣੀ ਫਿੱਟਨੈਸ ਅਤੇ ਤੇਜ਼ੀ 'ਤੇ ਕੰਮ ਕਰਾਂਗੇ ਜਿਸ ਨਾਲ ਅਸੀਂ ਲੰਡਨ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਇੰਗਲੈਂਡ ਦੇ ਖਿਲਾਫ ਪਹਿਲਾ ਮੈਚ ਖੇਡਣ ਦੇ ਲਈ ਪੂਰੀ ਤਰ੍ਹਾਂ ਤਿਆਰ ਰਹਾਂਗੇ। ਹਾਕੀ ਇੰਡੀਆ ਨੇ 21 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਬੈਂਗਲੁਰੂ 'ਚ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਰਾਸ਼ਟਰੀ ਕੈਂਪ ਦੇ ਲਈ 48 ਖਿਡਾਰਨਾਂ ਦੀ ਚੋਣ ਕੀਤੀ ਹੈ।


Related News