ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਘਰ ਆਇਆ ਨੰਨ੍ਹਾ ਮਹਿਮਾਨ, ਇਸ ਤਰ੍ਹਾਂ ਜ਼ਾਹਰ ਕੀਤੀ ਖੁਸ਼ੀ

Tuesday, Oct 30, 2018 - 12:47 PM (IST)

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਮੰਗਲਵਾਰ ਦੀ ਸਵੇਰ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਮਲਿਕ ਨੇ ਇਸ ਦੀ ਜਾਣਕਾਰੀ 30 ਅਕਤੂਬਰ ਨੂੰ ਟਵੀਟ ਕਰਕੇ ਦਿੱਤੀ। ਨਾਲ ਹੀ ਉਸ ਨੇ ਲਿਖਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਉਨ੍ਹਾਂ ਲਿਖਿਆ ਕਿ ਇਹ ਜਾਣਕਾਰੀ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਮੇਰੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ। #Alhumdulilah ਸ਼ੁਭਕਾਮਨਾਵਾਂ ਅਤੇ ਦੁਆ ਲਈ ਧੰਨਵਾਦ। ਅਸੀਂ ਤੁਹਾਡੇ ਧੰਨਵਾਦੀ ਹਾਂ। #BabyMirzaMalik ।

 

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਅਫਵਾਹ ਫੈਲੀ ਸੀ ਕਿ ਇਸ ਕਪਲ ਨੇ ਬੇਬੀ ਬੁਆਏ ਨੂੰ ਜਨਮ ਦਿੱਤਾ ਹੈ ਪਰ ਉਦੋਂ ਸ਼ੋਏਬ ਨੇ ਇਸ ਖਬਰ ਨੂੰ ਖਾਰਜ ਕਰ ਦਿੱਤਾ ਸੀ। ਹਾਲਾਂਕਿ ਹੁਣ ਸ਼ੋਏਬ ਨੇ ਹੀ ਇਸ ਦਾ ਐਲਾਨ ਕੀਤਾ ਹੈ ਕਿ ਸਾਨੀਆ ਨੇ ਬੇਬੀ ਬੁਆਏ ਨੂੰ ਜਨਮ ਦਿੱਤਾ ਹੈ। ਮਲਿਕ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਜਦੋਂ ਬੱਚਾ ਜਨਮ ਲਵੇਗਾ ਉਦੋਂ ਉਹ ਖੁਦ ਇਸ ਦੀ ਜਾਣਕਾਰੀ ਦੇਣਗੇ। ਤੁਸੀਂ ਦੁਆ ਕਰਦੇ ਰਹੋ (ਜੋ ਤੁਸੀਂ ਇੰਟਰਨੈਟ 'ਤੇ ਪੜਦੇ ਹੋ, ਇਸ 'ਤੇ ਵਿਸ਼ਵਾਸ਼ ਨਾ ਕਰੋ)।

 

ਸਾਨੀਆ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਬੇਬੀ ਦੇ ਨਾਂ 'ਚ ਮਾਤਾ ਅਤੇ ਪਿਤਾ ਦੋਹਾਂ ਦਾ ਨਾਂ ਹੋਵੇਗਾ। ਜਦਕਿ ਰਵਾਇਤ ਰਹੀ ਹੈ ਕਿ ਬੱਚੇ ਦੇ ਨਾਂ 'ਚ ਪਿਤਾ ਦਾ ਸਰਨੇਮ ਹੁੰਦਾ ਹੈ। ਸਾਨੀਆ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਮੈਂ ਅੱਜ ਤੁਹਾਨੂੰ ਸੀਕ੍ਰੇਟ ਦੱਸਾਂਗੀ। ਮੇਰੇ ਪਤੀ ਅਤੇ ਮੈਂ ਫੈਸਲਾ ਕੀਤਾ ਹੈ ਕਿ ਜਦੋਂ ਵੀ ਸਾਡੇ ਕੋਲ ਬੱਚਾ ਆਵੇਗਾ, ਬੱਚੇ ਦਾ ਸਰਨੇਮ ਮਿਰਜ਼ਾ ਮਲਿਕ ਹੋਵੇਗਾ। ਸਾਨੀਆ ਨੇ ਵਿਆਹ ਦੇ ਬਾਅਦ ਆਪਣਾ ਸਰਨੇਮ ਨਹੀਂ ਬਦਲਿਆ।


Related News