ਆਖਿਰ ਕਿਉਂ ਸਾਨੀਆ ਦੀ ਭੈਣ ਦੇ ਵਿਆਹ ''ਚ ਨਹੀਂ ਆਏ ਸ਼ੋਇਬ ਮਲਿਕ, ਵਜ੍ਹਾ ਆਈ ਸਾਹਮਣੇ

12/14/2019 12:38:24 PM

ਨਵੀਂ ਦਿੱਲੀ : ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਨੇ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦੁਦੀਨ ਨਾਲ ਵਿਆਹ ਕਰਾ ਲਿਆ ਹੈ। ਦੋਵਾਂ ਨੇ ਹੈਦਰਾਬਾਦ ਵਿਚ ਵਿਆਹ ਕੀਤਾ, ਜਿੱਥੇ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਰਹੇ ਪਰ ਸਾਨੀਆ ਮਿਰਜ਼ਾ ਦੇ ਪਤੀ ਅਤੇ ਪਾਕਿ ਕ੍ਰਿਕਟਰ ਸ਼ੋਇਬ ਮਲਿਕ ਇਸ ਵਿਆਹ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ।

PunjabKesari

ਪੂਰੇ ਵਿਆਹ 'ਚ ਰਹੇ ਗਾਇਬ
ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸਾਨੀਆ ਤਾਂ ਦਿਸੀ ਪਰ ਉਸ ਦੇ ਪਤੀ ਨਹੀਂ ਦਿਸੇ। ਅਜਿਹੇ 'ਚ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਆਖਿਰ ਸ਼ੋਇਬ ਆਪਣੀ ਸਾਲੀ ਅਨਮ ਦੇ ਵਿਆਹ ਵਿਚ ਕਿਉਂ ਸ਼ਾਮਲ ਨਹੀਂ ਹੋਏ। ਉਹ ਅਨਮ ਅਤੇ ਅਸਦੁਦੀਨ ਦੀ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਿਚੋਂ ਗਾਇਬ ਰਹੇ ਪਰ ਹੁਣ ਸ਼ੋਇਬ ਸ਼ੋਇਬ ਦੇ ਵਿਆਹ 'ਚ ਸ਼ਾਮਲ ਨਾ ਹੋਣ ਦੀ ਵਜ੍ਹਾ ਸਾਹਮਣੇ ਆਈ ਹੈ।

PunjabKesari

ਦਰਅਸਲ, ਸ਼ੋਇਬ ਕ੍ਰਿਕਟ ਵਿਚ ਰੁੱਝੇ ਹਨ। 37 ਸਾਲਾ ਸ਼ੋਇਬ ਫਿਲਹਾਲ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਦਾ ਹਿੱਸਾ ਹਨ। ਉਸ ਨੇ 12 ਦਸੰਬਰ ਨੂੰ ਲੀਗ ਦਾ ਇਕ ਮੈਚ ਖੇਡਣਾ ਸੀ, ਜਿਸ ਕਾਰਨ ਉਹ ਸਾਲੀ ਦੇ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ। ਸ਼ੋਇਬ ਨੇ 12 ਦਸੰਬਰ ਨੂੰ ਢਾਕਾ ਰਾਜਸ਼ਾਹੀ ਵੱਲੋਂ ਖੇਡਦਿਆਂ ਢਾਕਾ ਪਲਾਟੂਨ ਖਿਲਾਫ ਅਜੇਤੂ 36 ਦੌੜਾਂ ਦੀ ਪਾਰੀ ਖੇਡੀ ਸੀ। ਉਸ ਦੀ ਇਸ ਪਾਰੀ ਦੀ ਬਦੌਲਤ ਢਾਕਾ ਰਾਜਸ਼ਾਹੀ 9 ਵਿਕਟਾਂ ਨਾਲ ਮੈਚ ਜਿੱਤਣ 'ਚ ਕਾਮਯਾਬ ਹੋਈ ਸੀ।

PunjabKesari

ਦੱਸ ਦਈਏ ਕਿ ਸਾਨੀਆ ਦੀ ਭੈਣ ਅਨਮ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਅਨਮ ਨੇ ਵਪਾਰੀ ਅਕਬਰ ਰਾਸ਼ਿਦ ਨਾਲ 18 ਨਵੰਬਰ 2016 ਨੂੰ ਵਿਆਹ ਕੀਤਾ ਸੀ। ਇਸ ਵਿਆਹ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ, ਅਦਾਕਾਰਾ ਪਰਿਣੀਤੀ ਚੋਪੜਾ, ਫਰਾਹ ਖਾਨ, ਹੁਮਾ ਕੁਰੈਸ਼ੀ ਅਤੇ ਹੋਰ ਲੋਕ ਵੀ ਸ਼ਾਮਲ ਹੋਏ ਸੀ। ਹਾਲਾਂਕਿ, ਵਿਆਹ ਦੇ 2 ਸਾਲ ਬਾਅਦ ਦੋਵਾਂ ਦੇ ਰਿਸ਼ਤਿਆਂ ਵਿਚ ਦਰਾਰ ਆ ਗਈ ਅਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਉਹ ਪਿਛਲੇ ਸਾਲ ਆਪਣੇ ਪਤੀ ਅਕਬਰ ਰਾਸ਼ਿਦ ਤੋਂ ਵੱਖ ਹੋ ਗਈ ਸੀ।


Related News