ਆਲੀਸ਼ਾਨ ਘਰਾਂ 'ਚ ਰਹਿਣ ਦੇ ਸ਼ੌਕੀਨ ਪੰਜਾਬੀ! ਤਾਜ਼ਾ ਰਿਪੋਰਟ ਆਈ ਸਾਹਮਣੇ, ਤੁਸੀਂ ਵੀ ਪੜ੍ਹੋ
Tuesday, Apr 14, 2026 - 04:49 PM (IST)
ਚੰਡੀਗੜ੍ਹ : ਪੰਜਾਬੀ ਆਪਣੇ ਸ਼ੌਂਕ ਲਈ ਪੂਰੀ ਦੁਨੀਆ 'ਚ ਜਾਣੇ ਜਾਂਦੇ ਹਨ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੀ ਇੱਕ ਅਜਿਹੀ ਹੀ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਆਲੀਸ਼ਾਨ ਘਰਾਂ 'ਚ ਰਹਿਣ ਦੇ ਸਭ ਤੋਂ ਜ਼ਿਆਦਾ ਸ਼ੌਕੀਨ ਹਨ। ਉੱਤਰੀ ਭਾਰਤ 'ਚ ਪੰਜਾਬ ਅਜਿਹਾ ਸੂਬਾ ਹੈ, ਜੋ ਮਕਾਨਾਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਮੁਰੰਮਤ (ਰੇਨੋਵੇਸ਼ਨ) 'ਤੇ ਸਭ ਤੋਂ ਵੱਧ ਖ਼ਰਚ ਕਰ ਰਿਹਾ ਹੈ। ਕੌਮੀ ਔਸਤ ਤੋਂ ਕਿਤੇ ਵੱਧ ਖ਼ਰਚਾ
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਰਾਹਤ! ਸੇਵਾਵਾਂ ਰੈਗੂਲਰ ਕਰਨ ਬਾਰੇ ਹਾਈਕੋਰਟ ਦਾ ਵੱਡਾ ਫ਼ੈਸਲਾ
ਰਿਪੋਰਟ ਅਨੁਸਾਰ ਪੰਜਾਬ 'ਚ ਲੋਕ ਇੱਕ ਮਕਾਨ ਦੀ ਉਸਾਰੀ ਜਾਂ ਰੇਨੋਵੇਸ਼ਨ 'ਤੇ ਸਲਾਨਾ ਔਸਤਨ 4.72 ਲੱਖ ਰੁਪਏ ਖ਼ਰਚ ਕਰਦੇ ਹਨ, ਜੋ ਕਿ 3.22 ਲੱਖ ਰੁਪਏ ਦੀ ਕੌਮੀ ਔਸਤ ਨਾਲੋਂ ਕਿਤੇ ਜ਼ਿਆਦਾ ਹੈ। ਦੇਸ਼ ਪੱਧਰ 'ਤੇ ਪੰਜਾਬ ਇਸ ਮਾਮਲੇ 'ਚ ਤੀਜੇ ਸਥਾਨ 'ਤੇ ਹੈ, ਜਦੋਂ ਕਿ ਕਰਨਾਟਕ (6.11 ਲੱਖ) ਅਤੇ ਤੇਲੰਗਾਨਾ (5.23 ਲੱਖ) ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ।
ਸ਼ਹਿਰੀ ਅਤੇ ਪੇਂਡੂ ਖ਼ਰਚੇ 'ਚ ਅੰਤਰ
ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਉਸਾਰੀ ਦਾ ਖ਼ਰਚਾ ਪੇਂਡੂ ਖੇਤਰਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਸ਼ਹਿਰਾਂ 'ਚ ਪ੍ਰਤੀ ਘਰ ਸਲਾਨਾ ਖ਼ਰਚਾ 6.10 ਲੱਖ ਰੁਪਏ ਹੈ, ਜਦੋਂ ਕਿ ਪਿੰਡਾਂ 'ਚ ਇਹ ਅੰਕੜਾ 3.87 ਲੱਖ ਰੁਪਏ ਹੈ। ਰਾਸ਼ਟਰੀ ਪੱਧਰ 'ਤੇ ਵੀ ਸ਼ਹਿਰਾਂ 'ਚ ਉਸਾਰੀ ਖ਼ਰਚਾ (4.16 ਲੱਖ) ਪਿੰਡਾਂ (2.93 ਲੱਖ) ਨਾਲੋਂ ਵੱਧ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਆਇਆ ਵੱਡਾ PROJECT, ਵਿਦਿਆਰਥੀ ਹੁਣ ਕਾਨਵੈਂਟ ਸਕੂਲਾਂ ਦੀ ਤਰ੍ਹਾਂ ਹੀ...
ਨਿਰਮਾਣ ਸਮੱਗਰੀ ਅਤੇ ਮਜ਼ਦੂਰੀ
ਪੰਜਾਬ 'ਚ ਉਸਾਰੀ ਦੇ ਕੁੱਲ ਬਜਟ ਦਾ 76.2 ਫ਼ੀਸਦੀ ਹਿੱਸਾ ਸਿਰਫ ਨਿਰਮਾਣ ਸਮੱਗਰੀ 'ਤੇ ਖ਼ਰਚ ਹੁੰਦਾ ਹੈ। ਇਸ 'ਚ ਇੱਟਾਂ ਦੀ ਲਾਗਤ ਸਭ ਤੋਂ ਵੱਧ 31.5 ਫ਼ੀਸਦੀ ਹੈ, ਜਦੋਂ ਕਿ ਸੀਮੈਂਟ 'ਤੇ 21.3 ਫ਼ੀਸਦੀ, ਲੋਹੇ ਅਤੇ ਸਟੀਲ 'ਤੇ 16.5 ਫ਼ੀਸਦੀ ਅਤੇ ਲੱਕੜ ਦੇ ਕੰਮ 'ਤੇ 4.5 ਫ਼ੀਸਦੀ ਖ਼ਰਚ ਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬ 'ਚ ਮਜ਼ਦੂਰੀ ਵੀ ਮਹਿੰਗੀ ਹੈ, ਜਿੱਥੇ ਇੱਕ ਮਕਾਨ ਦੀ ਉਸਾਰੀ ਦੌਰਾਨ ਸਲਾਨਾ ਔਸਤਨ 1.01 ਲੱਖ ਰੁਪਏ ਮਜ਼ਦੂਰੀ 'ਤੇ ਖ਼ਰਚ ਹੁੰਦੇ ਹਨ। ਇਹੀ ਕਾਰਨ ਹੈ ਕਿ ਦੂਜੇ ਸੂਬਿਆਂ ਦੇ ਮਜ਼ਦੂਰ ਵੱਡੀ ਗਿਣਤੀ 'ਚ ਪੰਜਾਬ ਆ ਕੇ ਕੰਮ ਕਰਨਾ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
