ਸ਼ੋਏਬ ਬਸ਼ੀਰ ਨੇ ਗਲਤੀ ਨਾਲ ਮੈਕੁਲਮ ਦਾ ਫੋਨ ਕੀਤਾ ਨਜ਼ਰਅੰਦਾਜ਼

Thursday, Dec 14, 2023 - 05:25 PM (IST)

ਲੰਡਨ, (ਭਾਸ਼ਾ) ਇੰਗਲੈਂਡ ਦੇ ਨੌਜਵਾਨ ਆਫ ਸਪਿਨਰ ਸ਼ੋਏਬ ਬਸ਼ੀਰ ਨੇ ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਦੇ 'ਡਾਇਲਿੰਗ ਕੋਡ ਨੰਬਰ' ਤੋਂ ਇਕ 'ਮਿਸਡ ਕਾਲ' ਦੇਖੀ ਅਤੇ ਉਸ ਨੇ ਇਹ ਸਮਝ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਕਿਸੇ ਨੇ ਐਵੇਂ ਹੀ ਅਜਿਹਾ ਕੀਤਾ ਹੋਵੇਗਾ। ਛੇ ਪਹਿਲੀ ਸ਼੍ਰੇਣੀ ਮੈਚ ਖੇਡ ਚੁੱਕੇ ਬਸ਼ੀਰ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਹ ਨੰਬਰ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਦਾ ਹੋ ਸਕਦਾ ਹੈ ਅਤੇ ਇੰਗਲੈਂਡ ਟੈਸਟ ਟੀਮ ਦੇ ਕੋਚ ਉਸ ਨੂੰ ਟੀਮ ਵਿਚ ਚੁਣੇ ਜਾਣ ਦੀ ਰੋਮਾਂਚਕ ਖਬਰ ਦੇਣ ਲਈ ਫੋਨ ਕਰ ਰਹੇ ਸਨ। 

ਇਹ ਵੀ ਪੜ੍ਹੋ : SA vs IND, 3rd T20I : ਗਿੱਲ ਹੋ ਸਕਦੇ ਨੇ ਬਾਹਰ, ਪਿੱਚ, ਮੌਸਮ ਤੇ ਸੰਭਾਵਿਤ 11 ਬਾਰੇ ਵੀ ਜਾਣੋ

ਬਸ਼ੀਰ ਨੇ 'ਦ ਟੈਲੀਗ੍ਰਾਫ' ਨੂੰ ਦੱਸਿਆ, "ਮੈਂ ਨੰਬਰ ਨੂੰ ਦੇਖਿਆ ਅਤੇ ਸੋਚਿਆ, 'ਇਹ ਕੌਣ ਹੈ'? ਇਹ ਕੋਈ ਬੇਲੋੜੀ ਕਾਲ ਹੋ ਸਕਦੀ ਹੈ। ਬਸ਼ੀਰ ਨੂੰ ਸੋਮਵਾਰ ਨੂੰ ਭਾਰਤ ਦੌਰੇ ਲਈ 16 ਮੈਂਬਰੀ ਟੈਸਟ ਟੀਮ 'ਚ ਚੁਣਿਆ ਗਿਆ ਸੀ, ਜੋ ਕਿ ਹਰ ਕਿਸੇ ਦੀ ਤਰ੍ਹਾਂ ਇਸ ਆਫ-ਸਪਿਨਰ ਲਈ ਵੀ ਹੈਰਾਨੀਜਨਕ ਖਬਰ ਸੀ। ਜਦੋਂ ਮੈਕੁਲਮ ਨੇ ਵਟਸਐਪ 'ਤੇ ਬਸ਼ੀਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਜਵਾਬ ਦਿੱਤਾ।''

ਇਹ ਵੀ ਪੜ੍ਹੋ : ਭਾਰਤੀ ਟੀਮ ਸਪੇਨ ਖਿਲਾਫ ਮੁਹਿੰਮ ਦੀ ਕਰੇਗੀ ਸ਼ੁਰੂਆਤ

ਬਸ਼ੀਰ ਨੇ ਕਿਹਾ, ਮੈਂ ਇਸ ਬਾਰੇ ਨਹੀਂ ਸੋਚਿਆ ਅਤੇ ਅਚਾਨਕ ਮੈਂ ਸੋਚਿਆ, 'ਵਾਹ, ਇਹ ਬਾਜ਼ (ਮੈਕੁਲਮ) ਹੈ'," ਉਸ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਅਤੇ ਦੋ-ਤਿੰਨ ਦਿਨ ਹੋ ਗਏ ਹਨ। ਇਹ ਬਹੁਤ ਖਾਸ ਹੈ। ਅਜਿਹਾ ਮੌਕਾ ਮਿਲਣ 'ਤੇ ਮੈਂ ਖੁਸ਼ ਹਾਂ, ਇਹ ਬਹੁਤ 'ਕ੍ਰੇਜ਼ੀ' ਖਬਰ ਹੈ। ਇੰਗਲੈਂਡ ਦੀ ਟੀਮ ਹੈਦਰਾਬਾਦ ਵਿੱਚ 25 ਜਨਵਰੀ ਤੋਂ ਸ਼ੁਰੂ ਹੋ ਰਹੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦੇ ਹਿੱਸੇ ਵਜੋਂ ਭਾਰਤ ਵਿੱਚ ਪੰਜ ਟੈਸਟ ਮੈਚ ਖੇਡੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News