ਸ਼ੋਇਬ ਅਖਤਰ ਨੇ ਪਾਕਿਸਤਾਨੀਆਂ ਨੂੰ ਕਿਹਾ-ਭਾਰਤ ਦੀ ਕੋਰੋਨਾ ਵਿਰੁੱਧ ਲੜਾਈ 'ਚ ਕਰੋ ਮਦਦ

Saturday, Apr 24, 2021 - 09:33 PM (IST)

ਸ਼ੋਇਬ ਅਖਤਰ ਨੇ ਪਾਕਿਸਤਾਨੀਆਂ ਨੂੰ ਕਿਹਾ-ਭਾਰਤ ਦੀ ਕੋਰੋਨਾ ਵਿਰੁੱਧ ਲੜਾਈ 'ਚ ਕਰੋ ਮਦਦ

ਨਵੀਂ ਦਿੱਲੀ- ਭਾਰਤ ਵਿਚ ਇਸ ਵੇਲੇ ਕੋਰੋਨਾ ਵਾਇਰਸ ਕਾਰਣ ਸਿਹਤ ਸਿਸਟਮ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਿਆ ਹੈ। ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਕੋਰੋਨਾ ਕਾਰਣ ਲੋਕਾਂ ਦੀ ਜਾਨ ਜਾ ਰਹੀ ਹੈ। ਸਿਹਤ ਸਹੂਲਤਾਂ ਦੀ ਘਾਟ ਕਾਰਣ ਸਰਕਾਰ ਵਲੋਂ ਕਈ ਤਰ੍ਹਾਂ ਦੇ ਹੀਲੇ-ਵਸੀਲੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਸਥਿਤੀ ਕੰਟਰੋਲ ਤੋਂ ਬਾਹਰ ਹੈ।
ਭਾਰਤ ਦੀ ਇਸ ਸਥਿਤੀ ਨੂੰ ਲੈ ਕੇ ਪਾਕਿਸਤਾਨੀ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਪਾਕਿਸਤਾਨ ਵਿਚ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਭਾਰਤ ਦੀ ਇਸ ਘੜੀ ਵਿਚ ਵੱਧ ਤੋਂ ਵੱਧ ਮਦਦ ਕਰਨ।

ਇਹ ਵੀ ਪੜ੍ਹੋ- : ਟੀਮ ਵੱਡਾ ਸਕੋਰ ਖੜ੍ਹਾ ਕਰਨ 'ਚ ਅਸਫਲ ਰਹੀ : ਰੋਹਿਤ
ਭਾਰਤ ਵਿਚ ਸ਼ਨੀਵਾਰ ਨੂੰ ਰਿਕਾਰਡ ਕੋਰੋਨਾ ਵਾਇਰਸ ਦੇ 3,46,786 ਕੇਸ ਸਾਹਮਣੇ ਆਏ। ਇਹ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ ਹਨ। ਇਹ ਸਰਕਾਰੀ ਡਾਟਾ ਮੁਤਾਬਕ ਦੱਸੇ ਗਏ ਅੰਕੜੇ ਹਨ ਜਿਸ ਵਿਚ ਰਿਕਾਰਡ 2624 ਮੌਤਾਂ ਬੀਤੇ 24 ਘੰਟਿਆਂ ਵਿਚ ਕੋਵਿਡ ਮਹਾਮਾਰੀ ਕਾਰਣ ਹੋਈਆਂ ਹਨ।
ਸ਼ੋਇਬ ਅਖਤਰ ਨੇ ਆਪਣੇ ਯੂ-ਟਿਊਬ ਚੈਨਲ 'ਤੇ ਅਪੀਲ ਕੀਤੀ ਕਿ ਭਾਰਤ ਦੀ ਮਦਦ ਲਈ ਲੋਕ ਅੱਗੇ ਆਉਣ ਅਤੇ ਭਾਰਤ ਨੂੰ ਆਕਸੀਜਨ ਸਿਲੰਡਰ ਦੀ ਵਧੇਰੇ ਲੋੜ ਹੋ, ਜਿਸ ਨੂੰ ਪਾਕਿਸਤਾਨ ਦੇ ਲੋਕ ਸਰਕਾਰ ਫੰਡ ਇਕੱਠਾ ਕਰ ਕੇ ਪੂਰਾ ਕਰਨ ਦੇ ਯਤਨ ਕਰਨ।

ਇਹ ਵੀ ਪੜ੍ਹੋ-ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਕਹਿਰ ਵਿਚੋਂ ਭਾਰਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਮਦਦ ਭਾਰਤ ਨੂੰ ਭੇਜਣੀ ਚਾਹੀਦੀ ਹੈ ਤਾਂ ਜੋ ਭਾਰਤ ਸਰਕਾਰ ਨੂੰ ਇਸ ਮਹਾਮਾਰੀ ਵਿਰੁੱਧ ਲੜਾਈ ਵਿਚ ਸਹਿਯੋਗ ਕੀਤਾ ਜਾ ਸਕੇ।
ਸ਼ੋਇਬ ਅਖਤਰ ਨੇ ਟਵੀਟ ਕੀਤਾ ਕਿ ਭਾਰਤੀ ਸਿਹਤ ਸਿਸਟਮ ਕੋਰੋਨਾ ਵਾਇਰਸ ਵਿਰੁੱਧ ਤਾਕਤ ਨਾਲ ਲੜ ਰਿਹਾ ਹੈ ਪਰ ਫਿਰ ਵੀ ਸਿਹਤ ਸਿਸਟਮ ਕਿਤੇ ਨਾ ਕਿਤੇ ਢਹਿੰਦਾ ਨਜ਼ਰ ਆ ਰਿਹਾ ਹੈ। 
ਇਸ ਦੇ ਨਾਲ ਹੀ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਨੇ ਵੀ ਟਵੀਟ ਕਰ ਕੇ ਭਾਰਤ ਵਿਚ ਕੋਵਿਡ ਮਹਾਮਾਰੀ ਕਾਰਣ ਵਿਗੜ ਰਹੀ ਹਾਲਤ ਬਿਆਨ ਕਰਦਿਆਂ ਕਿਹਾ ਕਿ ਸਭ ਲੋਕ ਆਪਣਾ ਧਿਆਨ ਰੱਖਣ ਅਤੇ ਵੱਧ ਤੋਂ ਵੱਧ ਪੀੜਤ ਲੋਕਾਂ ਦੀ ਮਦਦ ਕਰਨ।ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਲੋਕ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦਾ ਸਖ਼ਤੀ ਨਾਲ ਪਾਲਨ ਕਰਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


author

Sunny Mehra

Content Editor

Related News