ਸ਼ਿਵਮ ਦੁਬੇ ਨੇ ਲਗਾਇਆ ਯੁਵਰਾਜ ਸਿੰਘ ਦੇ ਸਟਾਈਲ ''ਚ ਛੱਕਾ, ਫੈਂਸ ਨੇ ਦਿੱਤੀ ਇਹ ਪ੍ਰਤੀਕਿਰਿਆ

04/13/2022 12:26:53 AM

ਮੁੰਬਈ- ਮੁੰਬਈ ਦੇ ਡਾ. ਡੀ. ਵਾਈ ਪਾਟਿਲ ਸਟੇਡੀਅਮ ਵਿਚ ਆਲਰਾਊਂਡਰ ਸ਼ਿਵ ਦੁਬੇ ਦਾ ਤੁਫਾਨ ਦੇਖਣ ਨੂੰ ਮਿਲਿਆ। ਬੈਂਗਲੁਰੂ ਦੇ ਵਿਰੁੱਧ ਬੱਲੇਬਾਜ਼ੀ ਦੇ ਲਈ ਸ਼ਿਵਮ ਦੁਬੇ ਨੇ ਉਥੱਪਾ ਦੇ ਨਾਲ ਮਿਲ ਕੇ 165 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਅੰਤ ਤੱਕ ਅਜੇਤੂ ਰਹੇ। ਦੁਬੇ ਨੇ 46 ਗੇਂਦਾਂ 'ਤੇ 95 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ ਇਕ ਛੱਕਾ ਲਗਾਇਆ, ਜਿਸ ਨਾਲ ਫੈਂਸ ਨੂੰ ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਯਾਦ ਦਿਵਾ ਦਿੱਤੀ। ਸੋਸ਼ਲ ਮੀਡੀਆ 'ਤੇ ਫੈਂਸ ਸ਼ਿਵਮ ਦੁਬੇ ਦੀ ਤੁਲਨਾ ਯੁਵਰਾਜ ਦੀ ਬੱਲੇਬਾਜ਼ੀ ਨਾਲ ਕਰਨ ਲੱਗੇ। ਦੇਖੋ ਫੈਂਸ ਦੀ ਪ੍ਰਤੀਤਿਕਿਆ।

PunjabKesariPunjabKesariPunjabKesariPunjabKesariPunjabKesari

ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਜ਼ਿਕਰਯੋਗ ਹੈ ਕਿ ਬੈਂਗਲੁਰੂ ਦੇ ਵਿਰੁੱਧ ਸ਼ਿਵ ਦੁਬੇ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦੀ ਸਭ ਤੋਂ ਵੱਡੀ ਪਾਰੀ ਖੇਡੀ। ਦੁਬੇ ਨੇ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ 95 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਦੁਬੇ ਨੇ 5 ਚੌਕੇ ਅਤੇ 8 ਛੱਕੇ ਲਗਾਏ। ਉਸਦੀ ਇਸ ਪਾਰੀ ਦੀ ਬਦੌਲਤ ਹੀ ਚੇਨਈ ਸੁਪਰ ਕਿੰਗਜ਼ ਨੇ ਬੈਂਗਲੁਰੂ ਦੇ ਸਾਹਮਣੇ 215 ਦੌੜਾਂ ਬਣਾ ਦਿੱਤੀਆਂ। 
 ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News