ਸ਼ਿਵਮ ਦੂਬੇ ਨੂੰ ਛੇੜਨਾ ਪੋਲਾਰਡ ਨੂੰ ਪਿਆ ਮਹਿੰਗਾ, 3 ਛੱਕੇ ਖਾ ਹੋਸ਼ ਆਈ ਟਿਕਾਣੇ (Video)

12/09/2019 1:54:03 PM

ਨਵੀਂ ਦਿੱਲੀ : ਭਾਰਤ-ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਵਿਚ ਟੀਮ ਇੰਡੀਆ ਨੂੰ ਭਾਂਵੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਉਸਦਾ ਪ੍ਰਯੋਗ ਸਫਲ ਰਿਹਾ ਹੈ। ਇਸ ਮੁਕਾਬਲੇ ਵਿਚ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸੀ। ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਪਾਰੀ ਦਾ ਆਗਾਜ਼ ਕੀਤਾ। ਕੇ. ਐੱਲ. ਰਾਹੁਲ ਦਾ ਵਿਕਟ ਜਿਵੇਂ ਹੀ ਡਿਗਿਆ, ਸਾਰਿਆਂ ਨੂੰ ਉਮੀਦ ਸੀ ਕਿ ਵਿਰਾਟ ਕੋਹਲੀ ਬੱਲੇਬਾਜ਼ੀ ਲਈ ਅੱਗੇ ਆਉਣਗੇ ਪਰ ਉਸ ਦੀ ਜਗ੍ਹਾ ਸ਼ਿਵਮ ਦੂਬੇ ਮੈਦਾਨ 'ਚ ਪਹੁੰਚ ਗਏ। ਟੀਮ ਦਾ ਇਹ ਪ੍ਰਯੋਗ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ।

PunjabKesari

ਦੂਬੇ ਦੇ ਕੋਲ ਖੁਦ ਨੂੰ ਸਾਬਤ ਕਰਨ ਦਾ ਵੱਡਾ ਮੌਕਾ ਸੀ, ਜਿਸ ਨੂੰ ਉਸ ਨੇ ਗੰਭੀਰਤਾ ਨਾਲ ਲਿਆ। ਸ਼ੁਰੂਆਤ ਵਿਚ ਉਹ ਗੇਂਦਬਾਜ਼ਾਂ ਅੱਗੇ ਥੋੜਾ ਸੰਘਰਸ਼ ਕਰਦੇ ਦਿਸੇ ਪਰ ਕੁਝ ਸਮਾਂ ਪਿਚ 'ਤੇ ਬਿਤਾਉਣ ਤੋਂ ਬਾਅਦ ਸ਼ਿਵਮ ਨੇ ਉਹ ਕੀਤਾ ਜਿਸ ਲਈ ਉਹ ਜਾਣੇ ਜਾਂਦੇ ਹਨ। ਮੈਚ ਦੌਰਾਨ ਵੈਸਟਇੰਡੀਜ਼ ਦੇ ਕਪਤਾਨ ਕੀਰੇਨ ਪੋਲਾਰਡ ਨਾਲ ਉਸਦੀ ਥੋੜੀ ਬਹਿਸ ਵੀ ਹੋਈ। ਇਸ ਤੋਂ ਬਾਅਦ ਸ਼ਿਵਮ ਨੇ ਪੋਲਾਰਡ ਨੂੰ ਲੰਮੇ ਹੱਥੀ ਲਿਆ ਅਤੇ ਇਕ ਓਵਰ ਵਿਚ ਇਕ ਤੋਂ ਬਾਅਦ ਇਕ ਤਿੰਨ ਛੱਕੇ ਲਗਾ ਦਿੱਤੇ।

ਇਸ ਦੌਰਾਨ ਸ਼ਿਵਮ ਦੀ ਤੂਫਾਨੀ ਬੱਲੇਬਾਜ਼ੀ ਦੀ ਖੁਸ਼ੀ ਕੋਹਲੀ ਦੇ ਚਿਹਰੇ 'ਤੇ ਸਾਫ ਦੇਖੀ ਜਾ ਸਕਦੀ ਸੀ। ਸਮੇਂ-ਸਮੇਂ 'ਤੇ ਕੋਹਲੀ ਸ਼ਿਵਮ ਦਾ ਹੌਸਲਾ ਵਧਾਉਂਦੇ ਦਿਸੇ। 9ਵਾਂ ਓਵਰ ਪੋਲਾਰਡ ਕਰਨ ਲਈ ਆਏ। ਪੋਲਾਰਡ ਦੀ ਪਹਿਲੀ ਅਤੇ ਦੂਜੀ ਗੇਂਦ 'ਤੇ ਸ਼ਿਵਮ ਨੇ 2-2 ਦੌੜਾ ਲਈਆਂ। ਇਸ ਵਿਚਾਲੇ ਸ਼ਿਵਮ ਦੀ ਪੋਲਾਰਡ ਨਾਲ ਬਹਿਸ ਵੀ ਹੋਈ। ਜਿਸ ਤੋਂ ਬਾਅਦ ਸ਼ਿਮਮ ਨੇ ਉਸ ਓਵਰ ਵਿਚ 3 ਛੱਕੇ ਲਗਾ ਦਿੱਤੇ। ਸ਼ਿਵਮ ਦੀ ਬਦੌਲਤ ਭਾਰਤ ਨੇ ਉਸ ਓਵਰ ਵਿਚ 26 ਦੌੜਾਂ ਬਟੋਰੀਆਂ।

PunjabKesari

ਦੱਸ ਦਈਏ ਕਿ ਸ਼ਿਵਮ ਦੂਬੇ ਨੇ ਇਸ ਮੈਚ ਵਿਚ 30 ਗੇਂਦਾਂ 'ਤੇ 54 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਹ ਉਸ ਦੇ ਟੀ-20 ਕਰੀਅਰ ਦਾ ਪਹਿਲਾ ਅਰਧ ਸੈਂਕੜਾ ਸੀ। ਹਾਲਾਂਕਿ ਟੀਮ ਇੰਡੀਆ ਇਸ ਮੁਕਾਬਲੇ ਨੂੰ ਜਿੱਤ ਨਹੀਂ ਸਕਿਆ। ਭਾਰਤ ਨੇ ਜਿੱਤ ਲਈ ਵਿੰਡੀਜ਼ ਨੂੰ 171 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਵਿਰੋਧੀ ਟੀਮ ਨੇ 8 ਵਿਕਟਾਂ ਨਾਲ ਹਾਸਲ ਕਰ ਲਿਆ। ਹੁਣ ਇਸ ਸੀਰੀਜ਼ ਦਾ ਫੈਸਲਾਕੁੰਨ ਮੁਕਾਬਾਲ ਮੁੰਬਈ ਵਿਖੇ ਖੇਡਿਆ ਜਾਵੇਗਾ।


Related News