ਸ਼ਿਵ ਥਾਪਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ ''ਚ ਪੁੱਜੇ

Tuesday, Nov 02, 2021 - 06:49 PM (IST)

ਸ਼ਿਵ ਥਾਪਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ ''ਚ ਪੁੱਜੇ

ਬੇਲਗ੍ਰੇਡ- ਪੰਜ ਵਾਰ ਦੇ ਏਸ਼ੀਆਈ ਤਮਗ਼ਾ ਜੇਤੂ ਸ਼ਿਵ ਥਾਪਾ (63.5 ਕਿਲੋ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ 'ਚ ਪਹੁੰਚ ਗਏ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਦੋ ਤਮਗ਼ੇ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਮੁੱਕੇਬਾਜ਼ ਬਣਨ ਤੋਂ ਇਕ ਜਿੱਤ ਦੂਰ ਹਨ।

ਆਸਾਮ ਦੇ 27 ਸਾਲਾ ਥਾਪਾ ਨੇ ਫਰਾਂਸ ਦੇ ਲਾਊਨੇਸ ਹਾਮਰਾਊਈ ਨੂੰ ਸੋਮਵਾਰ ਨੂੰ ਦੇਰ ਰਾਤ ਤਕ ਚਲੇ ਮੁਕਾਬਲੇ 'ਚ 4-1 ਨਾਲ ਹਰਾਇਆ। ਥਾਪਾ ਨੇ 2015 'ਚ ਦੋਹਾ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗ਼ਾ ਜਿੱਤਿਆ ਸੀ। ਉਹ ਸੋਮਵਾਰ ਨੂੰ ਜਿੱਤ ਦਰਜ ਕਰਨ ਵਾਲੇ ਇਕੱਲੇ ਭਾਰਤੀ ਰਹੇ ਜਦਕਿ ਏਸ਼ੀਆਈ ਚਾਂਦੀ ਤਮਗ਼ਾ ਜੇਤੂ ਦੀਪਕ ਬੋਹਰੀਆ (51 ਕਿਲੋ) ਸਮੇਤ ਚਾਰ ਹੋਰ ਮੁੱਕੇਬਾਜ਼ ਹਾਰ ਕੇ ਬਾਹਰ ਹੋ ਗਏ।

ਥਾਪਾ ਦਾ ਸਾਹਮਣਾ ਤੁਰਕੀ ਦੇ ਕਰੀਮ ਓਜਮੈਨ ਨਾਲ ਹੋਵੇਗਾ। ਕੁਆਰਟਰ ਫ਼ਾਈਨਲ 'ਚ ਭਾਰਤ ਦੇ ਆਕਾਸ਼ ਕੁਮਾਰ (54 ਕਿਲੋ) ਦਾ ਸਾਹਮਣਾ ਵੈਨੇਜ਼ੁਏਵਾ ਦੇ ਯੋਏਲ ਫਿਨੋਲ ਨਾਲ ਹੋਵੇਗਾ ਜਦਕਿ ਨਰਿੰਦਰ ਬਰਵਾਲ (ਪਲੱਸ 92 ਕਿਲੋ), ਅਜਰਬੇਜਾਨ ਦੇ ਮੁਹੰਮਦ ਅਬਦੁੱਲਾਯੇਵ ਨਾਲ ਖੇਡਣਗੇ। ਨਿਸ਼ਾਂਤ ਦੇਵ (71 ਕਿਲੋ) ਦੀ ਟੱਕਰ ਰੂਸ ਦੇ ਵਾਦਿਮ ਮੁਸਾਏਵ ਨਾਲ ਤੇ ਏਸ਼ੀਆਈ ਚੈਂਪੀਅਨ ਸੰਜੀਤ (92 ਕਿਲੋ) ਦਾ ਸਾਹਮਣਾ ਇਟਲੀ ਦੇ ਅਜੀਜ਼ ਅੱਬੇਸ ਐੱਮ. ਨਾਲ ਹੋਵੇਗਾ।


author

Tarsem Singh

Content Editor

Related News