ਪਾਕਿ ''ਚੋਂ ਮੁਕਾਬਲਾ ਸ਼ਿਫਟ ਕਰੋ ਜਾਂ ਟੂਰਨਾਮੈਂਟ ਮੁਲਤਵੀ

Thursday, Aug 15, 2019 - 04:12 AM (IST)

ਪਾਕਿ ''ਚੋਂ ਮੁਕਾਬਲਾ ਸ਼ਿਫਟ ਕਰੋ ਜਾਂ ਟੂਰਨਾਮੈਂਟ ਮੁਲਤਵੀ

ਨਵੀਂ ਦਿੱਲੀ— ਭਾਰਤੀ ਡੇਵਿਸ ਕੱਪ ਖਿਡਾਰੀਆਂ ਦੀ ਪਾਕਿਸਤਾਨ 'ਚ ਮੁਕਾਬਲਾ ਨਾ ਖੇਡਣ ਦੀ ਮੰਗ ਤੋਂ ਬਾਅਦ ਅਖਿਲ ਭਾਰਤੀ ਟੈਨਿਸ ਸੰਘ ਨੇ ਅੰਤਰਰਾਸ਼ਟਰੀ ਮਹਾਸੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਾਂ ਤਾਂ ਡੇਵਿਸ ਕੱਪ ਮੁਕਾਬਲੇ ਨੂੰ ਪਾਕਿਸਤਾਨ 'ਚੋਂ ਸ਼ਿਫਟ ਕੀਤਾ ਜਾਵੇ ਜਾਂ ਫਿਰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ 48 ਘੰਟੇ ਪਹਿਲਾਂ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈ. ਟੀ. ਏ.) ਤੋਂ ਪਾਕਿਸਤਾਨ ਦੀ ਸੁਰੱਖਿਆ ਸਥਿਤੀ ਦਾ ਮੁੜ ਜਾਇਜ਼ਾ ਲੈਣ ਦੀ ਮੰਗ ਕੀਤੀ ਸੀ, ਜਦਕਿ ਗੈਰ-ਖਿਡਾਰੀ ਕਪਤਾਨ ਮਹੇਸ਼ ਭੂਪਤੀ ਦੀ ਅਗਵਾਈ ਵਾਲੀ ਭਾਰਤੀ ਡੇਵਿਸ ਕੱਪ ਟੀਮ ਨੇ ਇਸ ਤੋਂ 24 ਘੰਟਿਆਂ ਬਾਅਦ ਮੁਕਾਬਲੇ ਲਈ ਤੱਟੀ ਸਥਾਨ ਦੀ ਮੰਗ ਕਰ ਦਿੱਤੀ ਸੀ।  ਭਾਰਤ ਨੇ 14 ਅਤੇ 15 ਸਤੰਬਰ ਨੂੰ ਇਸਲਾਮਾਬਾਦ ਵਿਚ ਪਾਕਿਸਤਾਨ ਖਿਲਾਫ ਏਸ਼ੀਆ ਓਸਨੀਆ ਜ਼ੋਨ ਗਰੁੱਪ-ਏ ਦਾ ਮੁਕਾਬਲਾ ਖੇਡਣਾ ਹੈ ਪਰ ਕਸ਼ਮੀਰ ਨਾਲ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਫਿਰ ਤੋਂ ਕੜਵਾਹਟ ਆ ਗਈ ਹੈ। ਇਸ ਤੋਂ ਬਾਅਦ ਭਾਰਤ ਦਾ 55 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਵਿਚਾਲੇ ਅਟਕ ਗਿਆ ਹੈ। ਏ. ਆਈ. ਟੀ. ਏ. ਦਾ ਕਹਿਣਾ ਹੈ ਕਿ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਮੌਜੂਦਾ ਹਾਲਾਤ 'ਚ ਖਿਡਾਰੀਆਂ ਲਈ ਪਾਕਿਸਤਾਨ ਜਾ ਕੇ ਖੇਡਣਾ ਬਹੁਤ ਮੁਸ਼ਕਿਲ ਹੈ। 
ਇਸ ਤੋਂ ਪਹਿਲਾਂ ਏ. ਆਈ. ਟੀ. ਏ. ਦੇ ਜਨਰਲ ਸਕੱਤਰ ਹਿਰਣਮਯ ਚੈਟਰਜੀ ਨੇ ਆਈ. ਟੀ. ਐੱਫ. ਦੇ ਕਾਰਜਕਾਰੀ ਡਾਇਰੈਕਟਰ ਜਸਟਿਨ ਐਲਬਰਟ ਨੂੰ ਇਸ ਮੁਕਾਬਲੇ ਨੂੰ ਲੈ ਕੇ ਪੱਤਰ ਲਿਖਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ਵਿਚ ਸੁਰੱਖਿਆ ਸਥਿਤੀ ਦਾ ਮੁੜ ਜਾਇਜ਼ਾ ਲੈਣ ਦੀ ਬੇਨਤੀ ਕੀਤੀ ਸੀ।  ਚੈਟਰਜੀ ਦੀ ਇਸ ਬੇਨਤੀ ਤੋਂ 24 ਘੰਟੇ ਬਾਅਦ ਹੀ ਭਾਰਤੀ ਡੇਵਿਸ ਕੱਪ ਟੀਮ ਨੇ ਏ. ਆਈ. ਟੀ. ਏ. ਨੂੰ ਕਿਹਾ ਸੀ ਕਿ ਉਹ ਆਈ. ਟੀ. ਐੱਫ. ਨੂੰ ਇਸ ਮੁਕਾਬਲੇ ਲਈ ਤੱਟੀ ਸਥਾਨ ਬਾਰੇ ਕਹੋ।  ਖਿਡਾਰੀਆਂ ਨੂੰ ਏ. ਆਈ. ਟੀ. ਏ. ਦੇ ਤਾਜ਼ਾ ਰੁਖ਼ ਤੋਂ ਨਿਰਾਸ਼ਾ ਹੋਈ ਸੀ ਕਿਉਂਕਿ ਉਦੋਂ ਏ. ਆਈ. ਟੀ. ਏ. ਨੇ ਆਈ. ਟੀ. ਐੱਫ. ਤੋਂ ਤੱਟੀ ਸਥਾਨ ਦੀ ਮੰਗ ਨਹੀਂ ਕੀਤੀ ਸੀ ਬਲਕਿ ਸੁਰੱਖਿਆ ਸਥਿਤੀ ਦਾ ਮੁੜ ਜਾਇਜ਼ਾ ਲੈਣ ਨੂੰ ਕਿਹਾ ਸੀ।
ਭਾਰਤ ਨੇ ਆਖਰੀ ਵਾਰ ਪਾਕਿਸਤਾਨ ਦਾ 1964 'ਚ ਦੌਰਾ ਕੀਤਾ ਸੀ
ਭਾਰਤੀ ਡੇਵਿਸ ਕੱਪ ਟੀਮ ਨੇ ਆਖਰੀ ਵਾਰ ਪਾਕਿਸਤਾਨ ਦਾ 1964 ਵਿਚ ਦੌਰਾ ਕੀਤਾ ਸੀ। ਪਾਕਿਸਤਾਨ ਪਿਛਲੇ ਕੁਝ ਸਾਲਾਂ ਵਿਚ ਆਪਣੇ ਡੇਵਿਸ ਕੱਪ ਮੁਕਾਬਲੇ ਤੱਟੀ ਸਥਾਨਾਂ 'ਤੇ ਖੇਡਦਾ ਰਿਹਾ ਹੈ। ਹਾਂਗਕਾਂਗ ਨੇ ਤਾਂ 2017 ਵਿਚ ਪਾਕਿਸਤਾਨ ਦਾ ਦੌਰਾ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਨੇ ਆਖਰੀ ਵਾਰ ਤੱਟੀ ਸਥਾਨ 'ਤੇ 2016 ਵਿਚ ਚੀਨ ਦੀ ਕੋਲੰਬੋ 'ਚ ਮੇਜ਼ਬਾਨੀ ਕੀਤੀ ਸੀ।


author

Gurdeep Singh

Content Editor

Related News