ਲੋਕੇਸ਼ ਰਾਹੁਲ ਦੇ ਨਾਲ ਅਫੇਅਰ ਦੀ ਖਬਰਾਂ ''ਤੇ ਆਥਿਆ ਸ਼ੈੱਟੀ ਨੇ ਤੁੜੀ ਚੁੱਪੀ, ਜਾਣੋ ਕੀ ਕਿਹਾ

11/9/2019 1:12:54 PM

ਨਵੀਂ ਦਿੱਲੀ : ਬਾਲੀਵੁੱਡ ਅਤੇ ਕ੍ਰਿਕਟ ਜਗਤ ਦਾ ਰਿਸ਼ਤਾ ਕਾਫੀ ਪੁਰਾਣਾ ਹੈ। ਸਮੇਂ-ਸਮੇਂ 'ਤੇ ਕਈ ਖਿਡਾਰੀਆਂ ਦੇ ਬਾਲੀਵੁੱਡ ਅਦਾਕਾਰਾਂ ਨਾਲ ਅਫੇਅਰ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦਿਆਂ ਹਨ। ਅਜਿਹੀ ਹੀ ਖਬਰ ਕੇ. ਐੱਲ. ਰਾਹੁਲ ਅਤੇ ਸੁਨੀਲ ਛੈੱਟੀ ਦੀ ਬੇਟੀ ਆਥਿਆ ਸ਼ੈੱਟੀ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਫੇਅਰ ਚੱਲ ਰਿਹਾ ਹੈ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਸਪਾਟ ਕੀਤਾ ਗਿਆ ਹੈ ਪਰ ਪਹਿਲੀ ਵਾਰ ਆਥਿਆ ਨੇ ਇਸ ਤਰ੍ਹਾਂ ਦੀਆਂ ਖਬਰਾਂ 'ਤੇ ਆਪਣੀ ਚੁੱਪੀ ਤੋੜੀ ਹੈ।

PunjabKesari

ਆਥਿਆ ਸ਼ੈੱਟੀ ਇਨ੍ਹੀ ਦਿਨੀ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ਵਿਚ ਰੁੱਝੀ ਹੋਈ ਹੈ। ਇਸ ਦੌਰਾਨ ਮੀਡੀਆ ਨੇ ਉਸ ਤੋਂ ਕੇ. ਐੱਲ. ਰਾਹੁਲ ਨੂੰ ਲੈ ਕੇ ਸਵਾਲ ਕੀਤੇ। ਆਥਿਆ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਆਥਿਆ ਸ਼ੈੱਟੀ ਨੇ ਕਿਹਾ ਕਿ ਮੈਨੂੰ ਇਨ੍ਹਾਂ ਖਬਰਾਂ ਨਾਲ ਕੋਈ ਫਰਕ ਨਹੀਂ ਪੈਂਦਾ। ਮੈਨੂੰ ਹਮੇਸ਼ਾ ਲਗਦਾ ਹੈ ਕਿ ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਦੁਨੀਆ ਨੂੰ ਦਿੰਦੇ ਹਾਂ ਅਤੇ ਇਹ ਵਿਅਕਤੀ ਦਾ ਨਿਜੀ ਮਾਮਲਾ ਹੁੰਦਾ ਹੈ।

PunjabKesari

ਆਥਿਆ ਨੇ ਮੀਡੀਆ ਨੂੰ ਕਿਹਾ ਕਿ ਤੁਹਾਡਾ ਕੰਮ ਹੈ ਸਵਾਲ ਪੁੱਛਣਾ ਪਰ ਮੈਂ ਇਸ ਵਾਰ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਮੈਂ ਇਸ ਦਾ ਜਵਾਬ ਨਹੀਂ ਦੇਵਾਂਗੀ। ਆਥਿਆ ਦੀ ਫਿਲਮ ਮੋਤੀਚੂਰ ਚਕਨਾਚੂਰ ਜਲਦੀ ਹੀ ਆਉਣ ਵਾਲੀ ਹੈ, ਜਿਸ ਦੇ ਲਈ ਉਹ ਨਵਾਜ ਦੇ ਨਾਲ ਇਨ੍ਹੀ ਦਿਨੀ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੈ। ਉੱਥੇ ਹੀ ਦੂਜੇ ਪਾਸੇ ਕੇ. ਐੱਲ. ਰਾਹੁਲ ਦੀ ਗੱਲ ਕਰੀਏ ਤਾਂ ਉਹ ਬੰਗਲਾਦੇਸ਼ ਖਿਲਾਫ ਖੇਡੀ ਜਾ ਰਹੀ 3 ਮੈਚਾਂ ਦੀ ਟੀ-20 ਸੀਰੀਜ ਦਾ ਹਿੱਸਾ ਹੈ। ਬੰਗਲਾਦੇਸ਼ ਦੇ ਨਾਲ ਇਸ ਸੀਰੀਜ਼ ਦਾ ਆਖਰੀ ਮੈਚ 10 ਨਵੰਬਰ ਨੂੰ ਖੇਡਿਆ ਜਾਣਾ ਹੈ।

PunjabKesari