15 ਸਾਲਾ ਸ਼ੇਫਾਲੀ ਨੇ ਕੌਮਾਂਤਰੀ ਕ੍ਰਿਕਟ ''ਚ ਰਚਿਆ ਇਤਿਹਾਸ, ਤੋੜਿਆ ਸਚਿਨ ਦਾ ਰਿਕਾਰਡ

Sunday, Nov 10, 2019 - 02:57 PM (IST)

15 ਸਾਲਾ ਸ਼ੇਫਾਲੀ ਨੇ ਕੌਮਾਂਤਰੀ ਕ੍ਰਿਕਟ ''ਚ ਰਚਿਆ ਇਤਿਹਾਸ, ਤੋੜਿਆ ਸਚਿਨ ਦਾ ਰਿਕਾਰਡ

ਸਪੋਰਟਸ ਡੈਸਕ— 15 ਸਾਲਾ ਸ਼ੇਫਾਲੀ ਵਰਮਾ ਕੌਮਾਂਤਰੀ ਕ੍ਰਿਕਟ 'ਚ ਅਰਧ ਸੈਂਕੜਾ ਜੜਨ ਵਾਲੀ ਭਾਰਤ ਦੀ ਸਭ ਤੋਂ ਯੁਵਾ ਮਹਿਲਾ ਕ੍ਰਿਕਟਰ ਬਣ ਗਈ ਹੈ ਅਤੇ ਉਸ ਨੇ ਸਚਿਨ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸ਼ੇਫਾਲੀ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ 'ਚ 49 ਗੇਂਦਾਂ 'ਚ 73 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤੀ ਟੀਮ ਨੇ ਸ਼ਨੀਵਾਰ ਨੂੰ ਇੱਥੇ 84 ਦੌੜਾਂ ਨਾਲ ਜਿੱਤ ਹਾਸਲ ਕੀਤੀ।
PunjabKesari
ਆਪਣਾ ਪੰਜਵਾਂ ਟੀ-20 ਕੌਮਾਂਤਰੀ ਮੈਚ ਖੇਡ ਰਹੀ ਸ਼ੇਫਾਲੀ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਅਤੇ ਚਾਰ ਛੱਕੇ ਜੜੇ। ਸ਼ੇਫਾਲੀ ਨੇ ਇਹ ਉਪਲਬਧੀ 15 ਸਾਲ 285 ਦਿਨ ਦੀ ਉਮਰ 'ਚ ਹਾਸਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮਹਾਨ ਕ੍ਰਿਕਟਰ ਤੇਂਦੁਲਕਰ ਨੂੰ ਪਿੱਛੇ ਛੱੱਡਿਆ ਹੈ, ਜਿਨ੍ਹਾਂ ਨੇ ਆਪਣਾ ਪਹਿਲਾ ਅਰਧਸੈਂਕੜਾ 16 ਸਾਲ ਅਤੇ 214 ਦਿਨ ਦੀ ਉਮਰ 'ਚ ਬਣਾਇਆ ਸੀ। ਹਰਿਆਣਾ ਦੀ ਇਸ ਯੁਵਾ ਕ੍ਰਿਕਟਰ ਨੇ ਪਿਛਲੇ ਮਹੀਨੇ ਸੂਰਤ 'ਚ ਦੱਖਣੀ ਅਫਰੀਕਾ ਖਿਲਾਫ ਆਪਣੇ ਕਰੀਅਰ ਦੇ ਦੂਜੇ ਟੀ-20 ਕੌਮਾਂਤਰੀ ਮੈਚ 'ਚ 46 ਦੌੜਾਂ ਦੀ ਪਾਰੀ ਖੇਡੀ ਸੀ।  


author

Tarsem Singh

Content Editor

Related News