ਸ਼ਰਤ ਨੇ ਓਮਾਨ ਓਪਨ ਜਿੱਤਿਆ, ਇਕ ਦਹਾਕੇ ਦੇ ਖਿਤਾਬੀ ਸੋਕੇ ਨੂੰ ਕੀਤਾ ਖਤਮ

3/15/2020 10:50:53 PM

ਮਸਕਟ- ਚੋਟੀ ਦੇ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਨੇ ਐਤਵਾਰ ਨੂੰ ਇੱਥੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਆਈ. ਟੀ. ਟੀ. ਐੱਫ. ਚੈਲੰਜਰ ਪਲੱਸ ਓਮਾਨ ਓਪਨ ਟਰਾਫੀ ਜਿੱਤ ਕੇ ਇਕ ਦਹਾਕੇ ਦੇ ਖਿਤਾਬੀ ਇੰਤਜ਼ਾਰ ਨੂੰ ਖਤਮ ਕੀਤਾ। ਇਕ ਗੇਮ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਫਾਈਨਲ 'ਚ ਪੁਰਤਗਾਲ ਚੋਟੀ ਦੇ ਦਰਜਾ ਪ੍ਰਾਪਤ ਮਾਰਕਾਸ ਫ੍ਰੇਟਾਸ ਨੂੰ 6-11, 11-8, 12-10, 11-9, 3-11, 17-15 ਨਾਲ ਹਰਾ ਦਿੱਤਾ। 35 ਸਾਲ ਦੇ ਸ਼ਰਤ ਨੇ ਆਪਣਾ ਆਖਰੀ ਖਿਤਾਬ 2010 'ਚ ਮਿਸਰ ਓਪਨ 'ਚ ਜਿੱਤਿਆ ਸੀ। ਇਸ ਤੋਂ ਬਾਅਦ ਉਹ 2011 ਮੋਰੋਕੋ ਓਪਨ ਤੇ 2017 ਇੰਡੀਆ ਓਪਨ 'ਚ 2 ਵਾਰ ਸੈਮੀਫਾਈਨਲ 'ਚ ਪਹੁੰਚਿਆ ਸੀ ਪਰ ਟਰਾਫੀ ਹਾਸਲ ਨਹੀਂ ਕੀਤੀ ਸੀ। ਚੌਥਾ ਦਰਜਾ ਪ੍ਰਾਪਤ ਸ਼ਰਤ ਨੇ 2 ਗੇਮ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸੱਤ ਸੈੱਟਾਂ ਤਕ ਚੱਲੇ ਸੈਮੀਫਾਈਨਲ 'ਚ ਜਿੱਤ ਹਾਸਲ ਕੀਤੀ ਸੀ। ਉਸ ਨੇ ਇਕ ਘੰਟਾ 8 ਮਿੰਟ ਦੇ ਇਸ ਮੈਚ ਵਿਚ 11-13, 11-13, 13-11, 11-9, 13-11, 8-11, 11-7 ਨਾਲ ਜਿੱਤ ਹਾਸਲ ਕੀਤੀ। ਫ੍ਰੇਟਾਸ ਨੇ ਭਾਰਤ ਦੇ ਹਰਮੀਤ ਦੇਸਾਈ ਨੂੰ 5-11, 11-9, 6-11, 11-8, 13-11, 11-3 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।


Gurdeep Singh

Edited By Gurdeep Singh